PCR ਮੁਲਾਜ਼ਮਾਂ ਦੀ ਕਰਤੂਤ : ਡਰੱਗ ਕੇਸ ਦਾ ਡਰਾਵਾ ਦੇ ਕੇ ਠੱਗਦੇ ਸਨ ਪੈਸੇ (ਵੀਡੀਓ)

Saturday, Mar 30, 2019 - 04:57 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਪੁਲਸ ਦਾ ਕਾਲਾ ਚਿਹਰਾ ਸਾਹਮਣੇ ਆਇਆ ਹੈ, ਜਿਸ 'ਚ ਦੋ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਪੁਲਸ ਕਰਮਚਾਰੀ ਪੁਲਸੀਆਂ ਰੋਹਬ ਦੇ ਨਾਲ-ਨਾਲ ਡਰੱਗ ਕੇਸਾਂ 'ਚ ਫਸਾਉਣ ਦਾ ਡਰਾਵਾ ਦੇ ਕੇ ਲੋਕਾਂ ਤੋਂ ਨੋਟ ਉਗਰਾਹੁਣੇ ਇਨ੍ਹਾਂ ਦਾ ਧੰਦਾ ਬਣ ਗਿਆ। ਪੀ. ਸੀ. ਆਰ. 'ਚ ਤਾਇਨਾਤ ਇਹ ਮੁਲਾਜ਼ਮ ਵੀ ਆਖਿਰਕਾਰ ਅੰਮ੍ਰਿਤਸਰ ਪੁਲਸ ਦੇ ਅੜਿੱਕੇ ਆ ਹੀ ਗਏ। ਇਨ੍ਹਾਂ ਮੁਲਾਜ਼ਮਾਂ ਦੀਆਂ ਕਰਤੂਤਾਂ ਦਾ ਭਾਂਡਾ ਕੁਝ ਸੀ.ਸੀ.ਟੀ.ਵੀ. ਵੀਡੀਓਜ਼ ਤੋਂ ਹੋਇਆ। ਨਵਦੀਪ ਤੇ ਨਵਰੂਪ ਨਾਂ ਦੇ ਦੋਵਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਦਿਆਂ ਪੁਲਸ ਨੇ 
ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਇਹ ਮੁਲਾਜ਼ਮ ਹੁਣ ਤੱਕ 8 ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ। 

ਬਿਨਾਂ ਸ਼ੱਕ ਪੁਲਸ ਲੋਕਾਂ ਦੀ ਮਦਦ ਤੇ ਰੱਖਿਆ ਲਈ ਹੈ ਪਰ ਪੁਲਸ ਵਿਭਾਗ 'ਚ ਇਨ੍ਹਾਂ ਵਰਗੇ ਕੁਝ ਅਜਿਹੇ ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮਾੜੇ ਕੰਮ ਪੂਰੇ ਵਿਭਾਗ ਨੂੰ ਦਾਗਦਾਰ ਕਰ ਦਿੰਦੇ ਹਨ।


author

Baljeet Kaur

Content Editor

Related News