ਅੰਮ੍ਰਿਤਸਰ: ਪਾਰਟੀ ’ਚ ਹੋਈ ਨੌਜਵਾਨ ਦੀ ਮਾਮੂਲੀ ਤਕਰਾਰ, ਫਾਇਰਿੰਗ ਤੇ ਇੱਟਾਂ-ਰੋੜੇ ਵਰ੍ਹਾਂ ਘਰ ’ਤੇ ਕੀਤਾ ਕਾਤਲਾਨਾ ਹਮਲ

Tuesday, Nov 02, 2021 - 05:43 PM (IST)

ਅੰਮ੍ਰਿਤਸਰ: ਪਾਰਟੀ ’ਚ ਹੋਈ ਨੌਜਵਾਨ ਦੀ ਮਾਮੂਲੀ ਤਕਰਾਰ, ਫਾਇਰਿੰਗ ਤੇ ਇੱਟਾਂ-ਰੋੜੇ ਵਰ੍ਹਾਂ ਘਰ ’ਤੇ ਕੀਤਾ ਕਾਤਲਾਨਾ ਹਮਲ

ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਦੇ ਪਿੰਡ ਮੀਰਾਂਕੋਟ ਵਿਖੇ ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨਾਂ ’ਚ ਮਾਮੂਲੀ ਤਕਰਾਰ ਨੂੰ ਲੈ ਕੇ ਲੜਾਈ ਹੋ ਗਈ। ਇਸੇ ਗੱਲ ਦੀ ਰੰਜਿਸ਼ ਦੇ ਤਹਿਤ ਅੱਧੀ ਰਾਤ ਨੂੰ ਇੱਕ ਦੋਸਤ ਆਪਣੇ ਦੂਸਰੇ ਦੋਸਤ ਦੇ ਘਰ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਨਾਲ ਲੈ ਗਿਆ, ਜਿਥੇ ਉਨ੍ਹਾਂ ਨੇ ਘਰ ’ਤੇ ਫਾਇਰ ਕਰਦਿਆਂ ਇੱਟਾਂ-ਰੋੜੇ ਮਾਰ ਕੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਇਸ ਘਟਨਾ ਦਾ ਮੌਕੇ ’ਤੇ ਜਾਇਜ਼ਾ ਲੈਣ ਪੁੱਜੇ ਪੁਲਸ ਥਾਣਾ ਕੰਟੋਨਮੈਂਟ ਦੇ ਮੁੱਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੇਜ ਸਿੰਘ ਵਾਸੀ ਮੀਰਾਂਕੋਟ ਖੁਰਦ ਦੇ ਨੌਜਵਾਨ ਪੁੱਤਰ ਲਵਪੀ੍ਤ ਸਿੰਘ ਦੇ ਦੋਸਤਾਂ ਨੇ ਇੱਕ ਦੋਸਤ ਦੀ ਜਨਮ ਦਿਨ ਪਾਰਟੀ ਲਈ ਪਿੰਡ ਹੇਰ ਦੇ ਨੇੜੇ ਇੱਕ ਹੋਟਲ ਵਿੱਚ ਲਵਪ੍ਰੀਤ ਨੂੰ ਸੱਦਿਆ ਸੀ। ਪਾਰਟੀ ਦੌਰਾਨ ਲਵਪ੍ਰੀਤ ਸਿੰਘ ਦਾ ਦੂਸਰੇ ਦੋਸਤਾਂ ਨਾਲ ਮਾਮੂਲੀ ਤਕਰਾਰ ਦੌਰਾਨ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਹ ਘਰ ਆ ਗਿਆ। ਜਿਹੜੇ ਮੁੰਡੇ ਨਾਲ ਉਸ ਦਾ ਝਗੜਾ ਹੋਇਆ ਸੀ, ਉਹ ਬੀਤੀ ਰਾਤ ਕਰੀਬ 12 ਵਜੇ ਕਰੀਬ ਦਰਜਨ ਵਿਅਕਤੀਆਂ ਨੂੰ ਨਾਲ ਕੇ ਲਵਪ੍ਰੀਤ ਦੇ ਘਰ ਪਹੁੰਚ ਗਿਆ। ਉਨ੍ਹਾਂ ਨੇ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਥਾਣਾ ਮੁੱਖੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਘਰ ’ਤੇ ਇੱਟਾਂ-ਰੋੜੇ ਮਾਰ ਕੇ ਕਾਤਲਾਨਾ ਹਮਲਾ ਕੀਤਾ। ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਪੁਲਸ ਪ੍ਰਸ਼ਾਸਨ ਕੋਲ ਇਨਸਾਨ ਦੀ ਗੁਹਾਰ ਲਾਈ ਹੈ। ਉਨ੍ਹਾਂ ਨੇ ਕਿਹਾ ਕਿ ਗੁੰਡਾਗਰਦੀ ਕਰਕੇ ਉਨ੍ਹਾਂ ਦੇ ਘਰ ਅਤੇ ਪਰਿਵਾਰ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਸ ਤੁਰੰਤ ਗ੍ਰਿਫ਼ਤਾਰ ਕਰੇ। 

ਪੜ੍ਹੋ ਇਹ ਵੀ ਖ਼ਬਰ ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ


author

rajwinder kaur

Content Editor

Related News