ਟਰੂਡੋ ਲਈ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਦਾ ਪਿਆਰ, ਬਣਾਇਆ ਅਨੋਖਾ ਤੋਹਫਾ

11/24/2019 1:16:52 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪੰਜਾਬੀਆਂ ਤੇ ਪੰਜਾਬੀਅਤ ਨੂੰ ਪਿਆਰ ਤੇ ਮਾਣ ਦੇਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਪੰਜਾਬੀਆਂ ਦਾ ਪਿਆਰ ਵੀ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਕੈਨੇਡਾ 'ਚ ਮੁੜ ਟਰੂਡੋ ਸਰਕਾਰ ਬਣਨ 'ਤੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਨਿਵੇਕਲੇ ਢੰਗ ਨਾਲ ਵਧਾਈ ਦਿੱਤੀ ਹੈ।
PunjabKesari
ਗੁਰਪ੍ਰੀਤ ਸਿੰਘ ਨੇ ਟਰੂਡੋ, ਜਗਮੀਤ ਸਿੰਘ ਤੇ ਹਰਜੀਤ ਸਿੰਘ ਸੱਜਣ ਦੀਆਂ ਤਸਵੀਰਾਂ ਵਾਲਾ ਇਕ ਸਪੈਸ਼ਲ ਵਧਾਈ ਕਾਰਡ ਤਿਆਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਡ 50 ਗ੍ਰਾਮ ਦਾ ਹੈ ਤੇ ਇਸ ਨੂੰ ਬਣਾਉਣ 'ਚ 2 ਦਿਨ ਦਾ ਸਮਾਂ ਲੱਗਾ ਹੈ। ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਦੁਨੀਆ ਦੇ 7 ਅਜੂਬਿਆਂ, ਹਰਿਮੰਦਰ ਸਾਹਿਬ ਤੇ ਹੋਰ ਕਈ ਖਾਸ  ਕਲਾਕ੍ਰਿਤੀਆਂ ਬਣਾਈਆਂ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

This news is Edited By Baljeet Kaur