ਸਾਕਾ ਨੀਲਾ ਤਾਰਾ ਬਰਸੀ : ਅੰਮ੍ਰਿਤਸਰ ਪੂਰਨ ਬੰਦ (ਵੀਡੀਓ)
Wednesday, Jun 06, 2018 - 02:33 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਮਨਾਈ ਜਾ ਰਹੀ 34ਵੀਂ ਬਰਸੀ ਸਬੰਧੀ ਦਲ ਖਾਲਸਾ ਵਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦਾ ਗੁਰੂ ਨਗਰੀ 'ਚ ਖਾਸ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ ਬੰਦ ਦੇ ਚਲਦਿਆ ਸ਼ਹਿਰ 'ਚ ਸੜਕਾਂ 'ਤੇ ਸੁੰਨਸਾਨ ਤੇ ਦੁਕਾਨਾਂ ਬੰਦ ਦੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੁਲਸ ਫੋਰਸ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।