ਸਿੱਧੂ ਦੀ ਕੋਠੀ 'ਚ ਸਮਰਥਕਾਂ ਦਾ ਲੱਗਾ ਤਾਂਤਾ (ਵੀਡੀਓ)
Friday, Jul 26, 2019 - 05:35 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਤੋਂ ਅਸਤੀਫਾ ਦੇਣ ਤੇ 2 ਦਿਨ ਬਿਲਕੁਲ ਸ਼ਾਂਤ ਰਹਿਣ ਮਗਰੋਂ ਨਵਜੋਤ ਸਿੱਧੂ ਆਪਣੇ ਹਲਕੇ 'ਚ ਐਕਟਿਵ ਹੋ ਗਏ ਹਨ। 3 ਦਿਨਾਂ ਤੋਂ ਲਗਾਤਾਰ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਸਮਰਥਕ ਸਿੱਧੂ ਦੀ ਕੋਠੀ ਆ ਰਹੇ ਹਨ, ਜਿਨ੍ਹਾਂ ਨਾਲ ਸਿੱਧੂ ਲੰਮੀਆਂ ਮੀਟਿੰਗਾਂ ਕਰ ਰਹੇ ਹਨ। ਹਮਾਇਤੀਆਂ ਮੁਤਾਬਕ ਸਿੱਧੂ ਵਾਰਡ ਪੱਧਰ ਤੋਂ ਕੰਮ ਸ਼ੁਰੂ ਕਰਨ ਜਾ ਰਹੇ ਹਨ ਤੇ ਉਮੀਦ ਹੈ ਕਿ ਸੋਮਵਾਰ ਤੋਂ ਉਹ ਹਲਕੇ ਦੇ ਦੌਰੇ ਸ਼ੁਰੂ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਰਥਕਾਂ ਨੇ ਦੱਸਿਆ ਕਿ ਸੋਮਵਾਰ ਤੋਂ ਨਵਜੋਤ ਸਿੰਘ ਸਿੱਧੂ ਹਲਕਿਆਂ ਦਾ ਦੌਰਾ ਕਰਨਗੇ। ਹਰੇਕ ਹਲਕੇ ਦੇ ਸਮਰਥਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਸੁਣਗੇ ਤੇ ਉਨ੍ਹਾਂ ਨੂੰ ਹੱਲ ਕਰਨਗੇ। ਰੋਜ਼ਾਨਾਂ ਸਿੱਧੂ 3 ਵਾਰਡਾਂ ਦਾ ਦੌਰਾ ਕਰਨਗੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।