ਨਵਜੋਤ ਸਿੱਧੂ ਕਰਨਗੇ ਕੌਮਾਂਤਰੀ, ਕੌਮੀ ਤੇ ਰਾਜ ਪੱਧਰੀ ਖਿਡਾਰੀਆਂ ਦਾ ਸਨਮਾਨ

Tuesday, Aug 27, 2019 - 10:02 AM (IST)

ਨਵਜੋਤ ਸਿੱਧੂ ਕਰਨਗੇ ਕੌਮਾਂਤਰੀ, ਕੌਮੀ ਤੇ ਰਾਜ ਪੱਧਰੀ ਖਿਡਾਰੀਆਂ ਦਾ ਸਨਮਾਨ

ਅੰਮ੍ਰਿਤਸਰ (ਵਾਲੀਆ) - 29 ਅਗਸਤ ਨੂੰ ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ 114ਵੇਂ ਜਨਮ ਦਿਵਸ ਨੂੰ ਸਮਰਪਿਤ ‘ਕੌਮੀ ਖੇਡ ਦਿਵਸ’ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਵਿਚ ਵੱਖ-ਵੱਖ ਸਕੂਲਾਂ ਤੋਂ ਕੌਮਾਂਤਰੀ, ਕੌਮੀ ਤੇ ਰਾਜ ਪੱਧਰ ’ਤੇ ਖੇਡਾਂ ਦੇ ਖੇਤਰ ’ਚ ਨਾਮਣਾ ਖੱਟਣ ਵਾਲੀਆਂ ਹੋਣਹਾਰ ਧੀਆਂ ਨੂੰ ਸਨਮਾਨਤ ਕਰਨ ਲਈ ਹਲਕਾ ਵਿਧਾਇਕ ਅਤੇ ਅੰਤਰਰਾਸ਼ਟਰੀ ਪੱਧਰ ਆਪਣਾ ਨਾਂ ਰੌਸ਼ਨ ਕਰਨ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ੳਚੇਚੇ ਤੌਰ ’ਤੇ ਪਹੁੰਚ ਰਹੇ ਹਨ। ਇਹ ਜਾਣਕਾਰੀ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ) ਅਤੇ ਸੀਨੀਅਰ ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਵਲੋਂ ਸਾਂਝੀ ਕੀਤੀ ਗਈ ਹੈ। ਸਨਮਾਨ ਸਮਾਰੋਹ ਵਿਚ ਸਿੱਧੂ ਦਾ ਸਾਥ ਜ਼ਿਲਾ ਸਿੱਖਿਆ ਅਪਸਰ ਸਲਵਿੰਦਰ ਸਿੰਘ ਸਮਰਾ, ਪ੍ਰਿੰਸੀਪਲ ਬਲਜਿੰਦਰ ਕੌਰ ਦੇਣਗੇ। ਇਸ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾਡ਼ਨ ਲਈ ਦਰਬਾਗ ਸਿੰਘ, ਸੰਦੀਪ ਸਿੰਘ, ਪੀ. ਆਰ. ਓ. ਗੁਰਮੀਤ ਸਿੰਘ ਸੰਧੂ, ਬਲਦੇਵ ਰਾਜ, ਪੂਜਾ ਸ਼ਰਮਾ, ਵੀਨਾ ਮੱਟੂ, ਸ਼ਿਵ ਸਿੰਘ, ਦਮਨਪ੍ਰੀਤ ਕੌਰ, ਰਾਜਬੀਰ ਸਿੰਘ, ਅਰਸ਼ਪ੍ਰੀਤ ਕੌਰ, ਨਰਿੰਦਰ ਸਿੰਘ, ਮਹਿਕਪ੍ਰੀਤ ਕੌਰ, ਬਲਜੀਤ ਕੌਰ ਅਤੇ ਬਲਜਿੰਦਰ ਸਿੰਘ ਮੱਟੂ ਦਾ ਅਹਿਮ ਯੋਗਦਾਨ ਹੋਵੇਗਾ।

 

 


author

rajwinder kaur

Content Editor

Related News