ਨਵਜੋਤ ਸਿੱਧੂ ਦੇ ਦਰ 'ਤੇ ਬਿਹਾਰ ਪੁਲਸ ਦਾ ਪਹਿਰਾ,ਜਾਣੋ ਕਿਉਂ

Saturday, Jun 20, 2020 - 11:06 AM (IST)

ਨਵਜੋਤ ਸਿੱਧੂ ਦੇ ਦਰ 'ਤੇ ਬਿਹਾਰ ਪੁਲਸ ਦਾ ਪਹਿਰਾ,ਜਾਣੋ ਕਿਉਂ

ਅੰਮ੍ਰਿਤਸਰ (ਇੰਟ.) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ਵਿਚ ਬਿਹਾਰ ਪੁਲਸ ਦਾ ਦਸਤਾ ਅੰਮ੍ਰਿਤਸਰ ਵਿਚ ਉਸ ਦੇ ਘਰ ਪਹੁੰਚਿਆ ਹੈ। ਪੁਲਸ ਦਸਤਾ 3 ਦਿਨਾਂ ਤੋਂ ਸਿੱਧੂ ਦੇ ਨਿਵਾਸ ਦੇ ਬਾਹਰ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਸ ਦੀ ਟੀਮ ਕਟਿਹਾਰ ਵਿਚ ਸਿੱਧੂ ਵਿਰੁੱਧ ਦਰਜ ਮੁਕੱਦਮੇ ਦੇ ਸਿਲਸਿਲੇ ਵਿਚ ਇੱਥੇ ਆਈ ਹੈ।

ਇਹ ਵੀ ਪੜ੍ਹੋਂ  - ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ

ਦੱਸਿਆ ਜਾ ਰਿਹਾ ਹੈ ਕਿ ਪੁਲਸ ਟੀਮ ਇਸ ਮਾਮਲੇ ਵਿਚ ਉਨ੍ਹਾਂ ਨੂੰ ਜ਼ਮਾਨਤ ਦੇਣ ਪਹੁੰਚੀ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਦਾ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ’ਤੇ ਬਿਹਾਰ ਪੁਲਸ ਦੀ ਟੀਮ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਸਿੱਧੂ ’ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਵਾਦਪੂਰਣ ਭਾਸ਼ਣ ਦੇਣ ਦੇ ਦੋਸ਼ ’ਚ ਕਟਿਹਾਰ ਦੇ ਵਰਸੋਈ ਥਾਣਾ ’ਚ ਮਾਮਲਾ ਦਰਜ ਹੈ। 


author

Baljeet Kaur

Content Editor

Related News