ਤੇੜਾ ਖੁਰਦ ਹੱਤਿਆਕਾਂਡ 'ਚ ਪੁਲਸ ਦਾ ਵੱਡਾ ਖੁਲਾਸਾ

Monday, Jun 24, 2019 - 03:31 PM (IST)

ਤੇੜਾ ਖੁਰਦ ਹੱਤਿਆਕਾਂਡ 'ਚ ਪੁਲਸ ਦਾ ਵੱਡਾ ਖੁਲਾਸਾ

ਅੰਮ੍ਰਿਤਸਰ (ਸੁਮਿਤ ਖੰਨਾ) : ਤੇੜਾ ਖੁਰਦ 'ਚ ਹੋਏ ਪਰਿਵਾਰ ਹੱਤਿਆਕਾਂਡ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਪਰਿਵਾਰ ਦੇ ਮੁਖੀ ਹਰਵੰਤ ਸਿੰਘ ਸਣੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ ਕਤਲ ਲਈ ਵਰਤੇ ਗਏ ਹਥਿਆਰ ਤੇ ਕੁਝ ਅਸਲਾ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਖ ਦੋਸ਼ੀ ਹਰਵੰਤ ਸਿੰਘ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਇਸ ਦਿਲ-ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹਰਵੰਤ ਸਿੰਘ ਨੇ ਸੁੱਤੇ ਪਏ ਆਪਣੇ 2 ਮੁੰਡਿਆਂ, ਪਤਨੀ ਤੇ ਕੁੜੀ ਦੇ ਸਿਰ 'ਤੇ ਸਫੇਦੇ ਦੀ ਲੱਕੜ ਦੇ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਦੌਰਾਨ ਜੋ ਘਰ 'ਚ ਖੂਨ ਦੇ ਨਿਸ਼ਾਨ ਸੀ ਉਨ੍ਹਾਂ ਨੂੰ ਵੀ ਮਿਟਾ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਲਾਸ਼ਾ ਨੂੰ ਬੋਰੀ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ ਸੀ। ਦੋਸ਼ੀ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।  

ਦੱਸ ਦੇਈਏ ਕਿ ਹਰਵੰਤ ਸਿੰਘ ਦੇ ਕਿਸੇ ਹੋਰ ਮਹਿਲਾ ਦੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਨਹਿਰ 'ਚ ਬਰਾਮਦ ਕੀਤਾ ਸੀ ਤੇ ਉਕਤ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਸੀ।


author

Baljeet Kaur

Content Editor

Related News