ਨਗਰ ਨਿਗਮ ਚੋਣਾਂ : ਅੰਮ੍ਰਿਤਸਰ 'ਚ ਲਹਿਰਾਇਆ ਕਾਂਗਰਸ ਦਾ ਝੰਡਾ, ਮਿਲੀ ਜਿੱਤ

12/17/2017 5:12:44 PM

ਅੰਮ੍ਰਿਤਸਰ, ( ਨੀਰਜ)— ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ/ਕੌਂਸਲਾਂ ਲਈ ਵੋਟਾਂ ਪਈਆਂ। ਵੱਡੀ ਗਿਣਤੀ 'ਚ ਪੋਲਿੰਗ ਬੂਥਾਂ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਾਂ ਸਵੇਰੇ 8 ਵਜੇ ਤੋਂ 4 ਵਜੇ ਤੱਕ ਪਈਆਂ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ 'ਚ ਵੋਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਅੰਮ੍ਰਿਤਸਰ ਦੇ ਰਾਜਾਸਾਂਸੀ ਦੀਆਂ 13 ਦੀਆਂ 13 ਸੀਟਾਂ 'ਤੇ ਕਾਂਗਰਸ ਨੇ ਆਪਣਾ ਝੰਡਾ ਲਹਿਰਾਇਆ ਹੈ, ਯਾਨੀ ਕਿ ਕਾਂਗਰਸ ਦੀ ਜਿੱਤ ਹੋਈ ਹੈ। 8 ਸੀਟਾਂ 'ਤੇ ਵੋਟਿੰਗ ਸੀ, ਕਿਉਂਕਿ 5 ਸੀਟਾਂ 'ਤੇ ਪਹਿਲਾਂ ਹੀ ਬਿਨਾਂ ਕਿਸੇ ਮੁਕਾਬਲੇ ਦੇ ਕਾਂਗਰਸ ਜਿੱਤ ਚੁੱਕੀ ਸੀ।


Related News