ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

Wednesday, Apr 27, 2022 - 12:31 PM (IST)

ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਅੰਮ੍ਰਿਤਸਰ (ਸੂਰੀ) -ਪਿੰਡ ਖੈਰਾਬਾਦ ਦਾ ਮਨਜਿੰਦਰ ਸਿੰਘ ਜੋ ਇਕ ਬੱਚੇ ਦਾ ਪਿਓ ਹੈ, ਵੱਲੋਂ ਖੈਰਾਬਾਦ ਭੱਠੇ ’ਤੇ ਕੰਮ ਕਰਨ ਵਾਲੀ 3 ਬੱਚਿਆਂ ਦੀ ਮਾਂ ਸਿਆਮ ਬਾਈ (ਛਤੀਸਗੜ੍ਹ) ਨੂੰ ਭਜਾ ਕੇ ਲੈ ਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਨਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ ਨੇ ਥਾਣਾ ਕੰਬੋਅ ਵਿਖੇ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਮੈਂ ਅਤੇ ਮੇਰਾ ਪਤੀ ਮਨਜਿੰਦਰ ਸਿੰਘ ਖੈਰਾਬਾਦ ਕਿਸੇ ਦੇ ਘਰ ਕੰਮ ਕਰਦੇ ਹਨ। ਸਾਡਾ ਦੋਵਾਂ ਦਾ ਤਕਰੀਬਨ 4 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਸਾਡਾ ਇਕ 3 ਸਾਲ ਦਾ ਬੱਚਾ ਵੀ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਉਸ ਨੇ ਦੱਸਿਆ ਕਿ ਕਰੀਬ 3 ਦਿਨ ਪਹਿਲਾਂ ਮਨਜਿੰਦਰ ਸਿੰਘ ਮੈਨੂੰ ਇਹ ਕਹਿ ਕੇ ਘਰੋਂ ਗਿਆ ਕਿ ਮੈਂ ਨਵਾਂ ਫੋਨ ਲਿਆਉਣ ਚੱਲਿਆ ਹਾਂ। ਸਾਡੇ ਕੋਲ ਖੈਰਾਬਾਦ ਭੱਠੇ ’ਤੇ ਕੰਮ ਕਰਨ ਵਾਲਾ ਜੁਗਨੂੰ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਮੇਰੀ ਪਤਨੀ ਨੂੰ ਤੁਹਾਡਾ ਘਰ ਵਾਲਾ ਭਜਾ ਕੇ ਲੈ ਗਿਆ ਹੈ। ਜੁਗਨੂੰ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਛਤੀਸਗੜ੍ਹ ਦੇ ਰਹਿਣ ਵਾਲੇ ਹਾਂ। ਖੈਰਾਬਾਦ ਦੇ ਭੱਠੇ ’ਤੇ ਇੱਟਾਂ ਬਣਾਉਣ ਦਾ ਕੰਮ ਕਰਦੇ ਹਾਂ, ਮੇਰੀ ਪਤਨੀ ਸਿਆਮ ਬਾਈ ਦੇ ਗਲੇ ’ਚ ਸੋਨੇ ਦੀ ਚੇਨ ਵੀ ਹੈ ਅਤੇ ਘਰ ਪਏ ਨਕਦ 3000 ਵੀ ਨਾਲ ਲੈ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ


author

rajwinder kaur

Content Editor

Related News