ਪੰਜਾਬ 'ਚ ਖੁੱਲ੍ਹਿਆ ਪਹਿਲਾ 'ਮੋਬਾਈਲ ਡੀ-ਅਡਿਕਸ਼ਨ ਸੈਂਟਰ'

Friday, Jul 12, 2019 - 02:01 PM (IST)

ਪੰਜਾਬ 'ਚ ਖੁੱਲ੍ਹਿਆ ਪਹਿਲਾ 'ਮੋਬਾਈਲ ਡੀ-ਅਡਿਕਸ਼ਨ ਸੈਂਟਰ'

ਅੰਮ੍ਰਿਤਸਰ (ਸੁਮਿਤ ਖੰਨਾ) :  ਮੋਬਾਈਲ ਨਸ਼ੇ ਵਾਂਗ ਅੱਜ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ, ਜਿਹੜਾ ਮੋਬਾਈਲ ਇਸਤੇਮਾਲ ਨਹੀਂ ਕਰਦਾ। ਬੱਚੇ ਤੇ ਅੱਲ੍ਹੜ ਉਮਰ ਦੇ ਕੁੜੀਆਂ-ਮੁੰਡੇ ਇਸਦੇ ਸਭ ਤੋਂ ਵੱਧ ਗੁਲਾਮ ਹਨ। ਮੋਬਾਈਲ ਦੀ ਇਸ ਕਦਰ ਵਰਤੋਂ ਨੂੰ ਵੇਖ ਕੇ ਲੱਗਦਾ ਸੀ ਕਿ ਇਕ ਦਿਨ ਮੋਬਾਈਲ ਦੀ ਲਤ ਤੋਂ ਛੁਟਕਾਰਾ ਪਾਉਣ ਲਈ 'ਮੋਬਾਈਲ ਡੀ-ਐਡੀਕਸ਼ਨ ਸੈਂਟਰ' ਖੋਲ੍ਹਣੇ ਪੈਣਗੇ। ਅੱਜ ਇਹ ਗੱਲ ਸੱਚ ਸਾਬਿਤ ਹੋ ਗਈ ਹੈ, ਅੰਮ੍ਰਿਤਸਰ 'ਚ ਪੰਜਾਬ ਦਾ ਪਹਿਲਾ 'ਮੋਬਾਈਲ ਡੀ-ਐਡੀਕਸ਼ਨ ਸੈਂਟਰ' ਖੁੱਲ੍ਹ ਗਿਆ, ਜਿਥੇ ਦਰਜਨ ਤੋਂ ਵੱਧ ਮਾਪੇ ਆਪਣੇ ਬੱਚਿਆਂ ਦੀ ਕਾਊਂਸਲਿੰਗ ਕਰਵਾ ਰਹੇ ਹਨ ਤਾਂ ਜੋ ਮੋਬਾਈਲ, ਇੰਟਰਨੈੱਟ ਤੇ 'ਪੱਬ ਜੀ' ਵਰਗੀਆਂ ਗੇਮਜ਼ ਤੋਂ ਬੱਚਿਆਂ ਨੂੰ ਦੂਰ ਕੀਤਾ ਜਾ ਸਕੇ।

ਇਸ ਮੋਬਾਈਲ ਡੀ-ਐਡੀਕਸ਼ਨ ਸੈਂਟਰ 'ਚ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੀਆਂ ਕਲਾਸਾਂ ਵੀ ਲਈਆਂ ਜਾਂਦੀਆਂ ਹਨ। ਡਾਕਟਰ ਮੁਤਾਬਕ ਮੋਬਾਈਲ ਦੀ ਲੱਤ ਨਾਲ ਬੱਚਿਆਂ ਦੀ ਨਜ਼ਰ, ਸੋਚਣ-ਸਮਝਣ ਦੀ ਸ਼ਕਤੀ 'ਤੇ ਤਾਂ ਅਸਰ ਪੈਂਦਾ ਹੀ ਹੈ, ਨਾਲ ਦੀ ਨਾਲ ਉਨ੍ਹਾਂ 'ਚ ਨੈਤਿਕਤਾ ਵੀ ਘਟਦੀ ਹੈ।

ਜਿਸ ਕਦਰ ਬੱਚੇ ਆਨਲਾਈਨ ਖੇਡਾਂ 'ਚ ਫਸ ਕੇ ਆਪਣੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਅਜਿਹੇ ਮੋਬਾਈਲ ਡੀ-ਐਡੀਕਸ਼ਨ ਸੈਂਟਰਾਂ ਦੀ ਕਾਫੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਮੋਬਾਈਲ ਦੀ ਦਲਦਲ 'ਚੋਂ ਕੱਢ ਕੇ ਸਹੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। 


author

Baljeet Kaur

Content Editor

Related News