ਅੰਮ੍ਰਿਤਸਰ : ਇਕ ਹੋਰ ਵਿਆਹੁਤਾ ਚੜ੍ਹੀ ਦਾਜ ਦੀ ਬਲੀ (ਵੀਡੀਓ)

Friday, Jun 22, 2018 - 02:45 PM (IST)

ਅੰਮ੍ਰਿਤਸਰ (ਅਰੁਣ) : ਦਾਜ ਦੀ ਮੰਗ ਤੋਂ ਦੁਖੀ ਇਕ ਵਿਅਹੁਤਾ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕਾ ਦੇ ਵਾਰਿਸ ਮੁਤਾਬਕ ਉਸ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਤੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਮਾਰਿਆ ਗਿਆ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮ੍ਰਿਤਕ ਲੜਕੀ ਦੇ ਪਤੀ ਦੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਥਾਣਾ ਸਦਰ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਵਿਕਰਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰੇਨੂ ਬਾਲਾ ਦਾ ਇੰਦਰਾ ਕਾਲੋਨੀ ਮਜੀਠਾ ਰੋਡ ਵਾਸੀ ਜਵਾਹਰ ਲਾਲ ਨਾਲ ਵਿਆਹ ਹੋਇਆ ਸੀ। ਰੇਨੂ ਅਕਸਰ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਸਬੰਧੀ ਉਸ ਨੂੰ ਦੱਸਦੀ ਰਹਿੰਦੀ ਸੀ। 19 ਜੂਨ ਨੂੰ ਰੇਨੂ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਜਵਾਹਰ ਲਾਲ ਤੇ ਸੱਸ ਵਰਸ਼ਾ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ, ਕੁਝ ਹੀ ਦੇਰ ਮਗਰੋਂ ਉਸ ਨੂੰ ਫੋਨ 'ਤੇ ਇਕ ਇਤਹਾਲ ਮਿਲੀ ਕਿ ਰੇਨੂ ਹਸਪਤਾਲ ਦਾਖਲ ਹੈ। ਹਸਪਤਾਲ ਪੁੱਜਣ 'ਤੇ ਉਸ ਨੇ ਦੇਖਿਆ ਰੇਨੂ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਗਲੇ 'ਤੇ ਨਿਸ਼ਾਨ ਪਏ ਸਨ। ਉਨ੍ਹਾਂ ਕਿਹਾ ਕਿ ਦਾਜ ਦੇ ਲਾਲਚੀ ਮਾਂ-ਪੁੱਤ ਨੇ ਉਸ ਦੀ ਭੈਣ ਨੂੰ ਮਾਰ ਦਿੱਤਾ। ਪੁਲਸ ਨੇ ਦੋਵੇਂ ਮਾਂ-ਪੁੱਤ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News