ਐਕਸੀਡੈਂਟਲ ਪ੍ਰਧਾਨ ਮੰਤਰੀ ਨੂੰ ਲੈ ਕੇ ਜਾਖੜ ਬੋਲੇ, ਮਨਮੋਹਨ ਸਿੰਘ ਫਖਰ-ਏ-ਹਿੰਦ

12/29/2018 3:36:02 PM

ਅੰਮ੍ਰਿਤਸਰ - ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਜੀਵਨ 'ਤੇ ਬਣੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਬਾਰੇ ਬੋਲਦਿਆਂ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਹ ਉਨ੍ਹਾਂ ਨੂੰ ਜਵਾਬ ਦਿੰਦੇ ਹਨ ਕਿ ਡਾ. ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਕੋਈ ਨਹੀਂ ਹੈ, ਇਸ ਦੇ ਨਾਲ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਫਖਰ-ਏ-ਹਿੰਦ ਨਾਲ ਸੰਬੋਧਨ ਕੀਤਾ ਹੈ। ਜਾਖੜ ਨੇ ਕਿਹਾ ਕਿ ਜਿਸ ਮੌਕੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡੱਗਮਗਾ ਗਈ ਸੀ ਉਸ ਮੌਕੇ ਦੀ ਡਾ. ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਸੰਭਾਲੀ ਰੱਖਿਆ। ਉਨ੍ਹਾਂ ਕਿਹਾ ਕਿ ਜਿਸ ਮੌਕੇ ਵਿਸ਼ਵ 'ਚ ਅਰਥਵਿਵਸਥਾ ਦਾ ਸੰਕਟ ਖੜ੍ਹਾ ਹੋਇਆ ਸੀ ਉਸ ਮੌਕੇ ਸਮੁੱਚੀ ਦੁਨੀਆ ਦੇ ਅਰਥ ਸ਼ਾਸਤਰੀ ਉਨ੍ਹਾਂ ਕੋਲੋਂ ਸਲਾਹ ਲੈ ਕੇ ਪੈਰ ਪੁੱਟ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਲਈ ਡਾ. ਮਨਮੋਹਨ ਸਿੰਘ ਦੀ ਸਲਾਹੁਤ ਨਹੀਂ ਕਰ ਰਹੇ ਕਿ ਉਹ ਸਿੱਖ ਹਨ ਬਲਕਿ ਇਸ ਲਈ ਉਨ੍ਹਾਂ ਨੂੰ ਏਨਾ ਸਤਿਕਾਰ ਦੇ ਰਹੇ ਹਾਂ ਕਿ ਉਹ ਸਤਿਕਾਰ ਦੇ ਪੂਰੀ ਤਰ੍ਹਾਂ ਕਾਬਲ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ.ਐੱਸ.ਐੱਸ. ਵਲੋਂ ਇਸ ਫਿਲਮ ਰਾਹੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦਾ ਅਕਸ ਵਿਗਾੜਨ ਦਾ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਨਿੰਦਣਯੋਗ ਹੈ। 


Baljeet Kaur

Content Editor

Related News