ਮਲੇਸ਼ੀਆ 'ਚ ਫਸੀ ਪੰਜਾਬ ਦੀ ਧੀ ਪਰਤੀ ਵਤਨ, ਸੁਣਾਈ ਹੱਡਬੀਤੀ

Thursday, Dec 12, 2019 - 03:04 PM (IST)

ਮਲੇਸ਼ੀਆ 'ਚ ਫਸੀ ਪੰਜਾਬ ਦੀ ਧੀ ਪਰਤੀ ਵਤਨ, ਸੁਣਾਈ ਹੱਡਬੀਤੀ

ਅੰਮ੍ਰਿਤਸਰ (ਸੁਮਿਤ ਖੰਨਾ) : ਵਿਦੇਸ਼ ਦੀ ਧਰਤੀ 'ਤੇ ਤਸ਼ੱਦਦ ਝੱਲਣ ਤੋਂ ਬਾਅਦ ਪੰਜਾਬ ਦੀ ਧੀ ਅੱਜ ਕਈ ਯਤਨਾਂ ਬਾਅਦ ਵਤਨ ਪਰਤ ਆਈ ਹੈ। ਉਸ ਦੀ ਘਰ ਵਾਪਸੀ ਤੋਂ ਬਾਅਦ ਪਰਿਵਾਰਕ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹੱਡਬੀਤੀ ਨੂੰ ਬਿਆਨ ਕਰਦੇ ਹੋਏ ਮਲੇਸ਼ੀਆ ਤੋਂ ਵਾਪਸ ਪਰਤੀ ਨੰਗਲ ਦੀ ਧੀ ਅਮਨਜੋਤ ਕੌਰ ਨੇ ਦੱਸਿਆ ਕਿ ਉਹ 5 ਮਹੀਨੇ ਪਹਿਲਾਂ ਮਲੇਸ਼ੀਆ ਗਈ ਸੀ। ਉਸ ਨੇ ਦੱਸਿਆ ਕਿ ਇਕ ਧੋਖੇਬਾਜ਼ ਏਜੰਟ ਨੇ ਉਸ ਨੂੰ 90 ਹਜ਼ਾਰ 'ਚ 2 ਸਾਲ ਦੇ ਵੀਜ਼ੇ 'ਤੇ ਸਲੂਨ ਦੇ ਕੰਮ ਲਈ ਭੇਜਿਆ ਸੀ ਤੇ ਜਿਸ ਕੋਲ ਭੇਜਿਆ ਗਿਆ ਸੀ ਉਸ ਕੁੜੀ ਨੇ ਵੀ ਉਸ ਨੂੰ ਆਪਣੇ ਕੋਲ ਨਹੀਂ ਰੱਖਿਆ।

ਇਸ ਤੋਂ ਬਾਅਦ ਉਹ ਜਿਥੇ ਰਹਿ ਰਹੀ ਸੀ ਉਥੋ ਮਲੇਸ਼ੀਆ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਤੇ 1 ਮਹੀਨਾ 18 ਦਿਨ ਉਸ ਨੂੰ ਜੇਲ 'ਚ ਰੱਖਿਆ। ਇਸ ਉਪਰੰਤ ਉਸ ਨੂੰ ਕੈਂਪ 'ਚ ਲਿਆਂਦਾ ਗਿਆ, ਜਿਥੇ ਉਸ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਇਸੇ ਕੈਂਪ 'ਚ ਗੁਰੂ ਨਾਨਕ ਸੇਵਾ ਸੋਸਾਇਟੀ ਕੈਲੀਫੋਰਨੀਆ ਵਲੋਂ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਤੇ ਜਲਦ ਹੀ ਟਿਕਟ ਕਰਵਾ ਕੇ ਉਸ ਨੂੰ ਵਤਨ ਵਾਪਸ ਭੇਜ ਦਿੱਤਾ।


author

Baljeet Kaur

Content Editor

Related News