ਪੰਜਾਬ ਸਰਕਾਰ ਵਲੋਂ ਲੰਗਰ 'ਤੇ ਜੀ.ਐੱਸ.ਟੀ. ਰੀਫੰਡ

Thursday, Sep 26, 2019 - 05:07 PM (IST)

ਪੰਜਾਬ ਸਰਕਾਰ ਵਲੋਂ ਲੰਗਰ 'ਤੇ ਜੀ.ਐੱਸ.ਟੀ. ਰੀਫੰਡ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਤਿਆਰ ਹੋ ਰਹੇ ਲੰਗਰ 'ਤੇ ਲਗਾਈ ਗਈ ਜੀ.ਐਸ.ਟੀ. ਦੀ ਰਕਮ ਨੂੰ ਵਾਪਸ ਮੋੜ ਦਿੱਤਾ ਹੈ। ਪੰਜਾਬ ਸਰਕਾਰ ਨੇ 1 ਕਰੋੜ 96 ਲੱਖ 5 ਹਜ਼ਾਰ 710 ਰੁਪਏ ਦੀ ਪਹਿਲੀ ਕਿਸ਼ਤ ਸ਼੍ਰੋਮਣੀ ਕਮੇਟੀ ਦੇ ਐਕਾਊਂਟ 'ਚ ਪਾ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਬਾਕੀ ਦੀ ਰਕਮ ਵੀ ਜਲਦ ਵਾਪਸ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਸਿੱਖ ਸੰਗਤਾਂ ਵਲੋਂ ਵੀ ਪੰਜਾਬ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕਰਦਿਆਂ ਬਕਾਇਆ ਰਕਮ ਜਲਦ ਮੋੜਣ ਦੀ ਮੰਗ ਕੀਤੀ।

ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 'ਸੇਵਾ ਭੋਜ ਯੋਜਨਾ' ਤਹਿਤ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ ਜੀ.ਐੱਸ.ਟੀ. ਵਜੋਂ ਵਸੂਲੀ ਗਈ ਰਕਮ 'ਚੋਂ ਦੋ ਕਿਸ਼ਤਾਂ ਸ਼੍ਰੋਮਣੀ ਕਮੇਟੀ ਨੂੰ ਰਿਫੰਡ ਕਰ ਦਿੱਤੀਆਂ ਗਈਆਂ ਸਨ, ਜਦਕਿ ਪੰਜਾਬ ਸਰਕਾਰ ਵਲੋਂ ਇਹ ਪਹਿਲੀ ਕਿਸ਼ਤ ਰੀਫੰਡ ਦਿੱਤੀ ਗਈ ਹੈ।


author

rajwinder kaur

Content Editor

Related News