ਕਿਸਾਨ ਨੇ ਡੀ.ਸੀ. ਦਫਤਰ ਅੱਗੇ ਦੋ ਦਿਨਾਂ ਲਈ ਲਗਾਇਆ ਧਰਨਾ
Monday, Feb 04, 2019 - 04:51 PM (IST)

ਅੰਮ੍ਰਿਤਸਰ (ਸਮਿਤ ਖੰਨਾ) : ਕਿਸਾਨ ਨੇ ਅੱਜ ਅੰਮ੍ਰਿਤਸਰ ਦੇ ਡੀ.ਸੀ. ਦਫਤਰ ਦੇ ਸਾਹਮਣੇ ਦੋ ਦਿਨਾਂ ਧਰਨਾ ਲਗਾ ਕੇ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾ ਰਹੀ ਹੈ। ਇਸ ਧਰਾਨੇ ਦੌਰਾਨ ਉਨ੍ਹਾਂ ਨੇ ਸਰਕਾਰ 'ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕੀਤਾ ਜਾਵੇ ਤੇ ਹਰ ਘਰ ਨੌਕਰੀ ਦਿੱਤੀ ਜਾਵੇ
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਾਰਕਫੈੱਡ ਵਲੋਂ ਘਟਾਏ ਦੁੱਧ ਦੇ ਰੇਟ ਵਧਾਏ ਜਾਣ। ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੜਕਾਂ ਤੇ ਰੇਲਾਂ ਜਾਮ ਕਰ ਗ੍ਰਿਫਤਾਰੀਆਂ ਦੇਣਗੇ।