ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ
Tuesday, Jul 13, 2021 - 06:42 PM (IST)
ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਪਰਿਵਾਰ ਦੇ 2 ਜਵਾਨ ਬੱਚਿਆਂ ਮੁੰਡਾ ਅਤੇ ਕੁੜੀ ਦੀ ਮੌਤ ਹੋ ਗਈ। ਮੌਕੇ ਦੀ ਸੂਚਨਾ ਮਿਲਣ ’ਤੇ ਇਲਾਕੇ ਮ੍ਰਿਤਕ ਭੈਣ ਅਤੇ ਭਰਾ ਦੀ ਪਛਾਣ ਅਮਿਤ ਸ਼ਰਮਾ (29 ਸਾਲ) ਤੇ ਭੈਣ ਸ਼ਿਵਾਨੀ ਸ਼ਰਮਾ (24) ਸਾਲ) ਵਜੋਂ ਹੋਈ ਹੈ, ਜੋ ਜੈਪੁਰ ਵਿਖੇ ਆਮੇਰ ਕਿਲ੍ਹਾ ਵੇਖਣ ਲਈ ਗਏ ਹੋਏ ਸਨ।
ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਭੈਣ-ਭਰਾ 8 ਜੁਲਾਈ ਨੂੰ ਆਪਣੀ ਮਾਸੀ ਨੂੰ ਮਿਲਣ ਲਈ ਜੈਪੁਰ ਗਏ ਹੋਏ ਸਨ। ਐਤਵਾਰ ਨੂੰ ਜਦੋਂ ਬਿਜਲੀ ਦਾ ਤੂਫਾਨ ਆਇਆ ਤਾਂ ਉਸ ਸਮੇਂ ਉਹ ਵਾਚ ਟਾਵਰ ਵਿਖੇ ਸਨ। ਉਹ ਦੋਵੇਂ ਮਾਸੀ ਦੇ ਪਰਿਵਾਰ ਨਾਲ ਐਤਵਾਰ ਸ਼ਾਮ ਜੈਪੁਰ 'ਚ ਵਾਚ ਟਾਵਰ ਵੇਖਣ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਸ਼ਿਵਾਨੀ ਜਦੋਂ ਟਾਵਰ ਉਪਰ ਸੈਲਫੀ ਲੈਣ ਲਈ ਗਈ ਤਾਂ ਇਸ ਦੌਰਾਨ ਅਸਮਾਨੀ ਬਿਜਲੀ ਪੈਣ ਨਾਲ ਰੌਲ਼ਾ ਪੈ ਗਿਆ।
ਪੜ੍ਹੋ ਇਹ ਵੀ ਖ਼ਬਰ - ਘਰੋਂ ਕਿਸਾਨੀ ਅੰਦੋਲਨ ’ਚ ਗਏ ਨੌਜਵਾਨ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼
ਉਨ੍ਹਾਂ ਦੇ ਭਰਾ ਅਮਿਤ ਸ਼ਰਮਾ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਸ਼ਿਵਾਨੀ ਅਸਮਾਨੀ ਬਿਜਲੀ ਨਾਲ ਝੁਲਸੀ ਗਈ ਹੈ। ਜਿਵੇਂ ਹੀ ਅਮਿਤ ਟਾਵਰ 'ਤੇ ਸ਼ਿਵਾਨੀ ਨੂੰ ਲੈਣ ਪੁੱਜਾ, ਅਸਮਾਨੀ ਬਿਜਲੀ ਦੁਬਾਰਾ ਟਾਵਰ 'ਤੇ ਪੈ ਗਈ। ਬਾਅਦ 'ਚ ਉਨ੍ਹਾਂ ਦੀ ਮਾਸੀ ਦੇ ਮੁੰਡੇ ਨੇ ਫੋਨ ਕਰ ਕੇ ਦੱਸਿਆ ਕਿ ਅਸਮਾਨੀ ਬਿਜਲੀ ਪੈਣ ਨਾਲ ਅਮਿਤ ਦੀ ਵੀ ਮੌਤ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ
ਦੋਵੇਂ ਭੈਣ-ਭਰਾਵਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਇੱਕ ਮੋਟਰਸਾਈਕਲ ’ਤੇ ਜੈਪੁਰ ਗਏ ਹੋਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ, ਜਿਸ ਤੋਂ ਬਾਅਦ ਲਾਸ਼ਾਂ ਅੰਮ੍ਰਿਤਸਰ ਭੇਜ ਦਿੱਤੀਆਂ। ਅੱਜ ਲਾਸ਼ਾਂ ਘਰ ਆਉਣ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜੈਪੁਰ ਵਿੱਚ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ