ਅੰਮ੍ਰਿਤਸਰ ਦੇ ਕਲਾਕਾਰ ਰੂਬਲ ਨੇ ਬਣਾਈ ਬਾਈਡੇਨ ਤੇ ਕਮਲਾ ਹੈਰਿਸ ਦੀ ਤਸਵੀਰ

Tuesday, Jan 19, 2021 - 06:05 PM (IST)

ਅੰਮ੍ਰਿਤਸਰ ਦੇ ਕਲਾਕਾਰ ਰੂਬਲ ਨੇ ਬਣਾਈ ਬਾਈਡੇਨ ਤੇ ਕਮਲਾ ਹੈਰਿਸ ਦੀ ਤਸਵੀਰ

 ਜਲੰਧਰ (ਬਿਊਰੋ): ਅੰਮ੍ਰਿਤਸਰ ਦਾ ਕਲਾਕਾਰ ਜਗਜੋਤ ਸਿੰਘ ਰੂਬਲ ਆਪਣੀ ਕਲਾ ਲਈ ਕਾਫੀ ਮਸ਼ਹੂਰ ਹੈ। ਜਗ ਬਾਣੀ ਦੇ ਇਕ ਪੱਤਰਕਾਰ ਨਾਲ ਗੱਲ ਕਰਦਿਆਂ ਰੂਬਲ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਕਈ ਤਸਵੀਆਂ ਬਣਾਈਆਂ ਹਨ ਜਿਹਨਾਂ ਵਿਚੋਂ 15 ਦੇ ਕਰੀਬ ਤਸਵੀਰਾਂ ਦਾ ਨਾਮ ਵਰਲਡ ਆਫ ਰਿਕਾਰਡ ਬੁੱਕ ਵਿਚ ਦਰਜ ਹੋ ਚੁੱਕਾ ਹੈ। ਅੱਜ ਉਸ ਵੱਲੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਤਸਵੀਰ ਬਣਾਈ ਗਈ ਹੈ। 

PunjabKesari

ਗੱਲਬਾਤ ਦੌਰਾਨ ਕਲਾਕਾਰ ਰੂਬਲ ਵੱਲੋਂ ਕਿਹਾ ਗਿਆ ਹੈ ਕਿ ਉਸ ਨੇ ਪਹਿਲਾਂ ਵੀ ਤਸਵੀਰ ਬਣਾਈ ਸੀ ਜੋ ਛੋਟੀ ਸੀ। ਇਸ ਲਈ ਅੱਜ ਉਸ ਨੇ ਦੋ ਵੱਡੀਆਂ ਤਸਵੀਰਾਂ ਬਣਾਈਆਂ ਹਨ ਅਤੇ ਇਹਨਾਂ ਨੂੰ ਗਿਫਟ ਕੀਤਾ ਜਾਵੇਗਾ।

PunjabKesari

ਨਾਲ ਹੀ ਉਸ ਵੱਲੋਂ ਕਿਹਾ ਗਿਆ ਹੈਕਿ ਮੇਰਾ ਸੁਪਨਾ ਹੈ ਕਿ ਇਹ ਤਸਵੀਰ ਵ੍ਹਾਈਟ ਹਾਊਸ ਵਿਚ ਲੱਗੇ ਤਾਂ ਜੋ ਉਸ ਦੀ ਮਿਹਨਤ ਬੇਕਾਰ ਨਾ ਜਾਵੇ।

PunjabKesari

ਇਸ ਦੇ ਇਲਾਵਾ ਉਸ ਵੱਲੋਂ ਕਿਹਾ ਗਿਆ ਹੈ ਕਿ ਉਸ ਵੱਲੋਂ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜਿਹਨਾਂ ਨੂੰ ਉਹ ਖੁਦ ਜਾ ਕੇ ਉੱਥੇ ਲਗਾਉਣਾ ਚਾਹੁੰਦਾ ਹੈ।

PunjabKesari

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News