ਅਪਗਰੇਡ ਹੋਵੇਗਾ ਅੰਮ੍ਰਿਤਸਰ ਹਵਾਈ ਅੱਡਾ, ਸੁਰੇਸ਼ ਪ੍ਰਭੂ ਨੇ ਰੱਖਿਆ ਨੀਂਹ ਪੱਥਰ (ਵੀਡੀਓ)
Saturday, Feb 23, 2019 - 10:26 AM (IST)
ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਅੱਜ 10 ਨਵੀਆਂ ਏਅਰਕ੍ਰਾਫਟ ਦੀਆਂ ਪਾਰਕਿੰਗਾਂ ਦਾ ਨੀਂਹ ਪੱਥਰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵਲੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਰੱਖਿਆ ਗਿਆ। ਮੌਜੂਦਾ ਸਮੇਂ 'ਚ ਇਸ ਹਵਾਈ ਅੱਡੇ 'ਤੇ 14 ਜਹਾਜ਼ ਹੀ ਖੜੇ ਕੀਤੇ ਜਾ ਸਕਦੇ ਸੀ ਪਰ ਉਪਗ੍ਰੇਡੇਸ਼ਨ ਤੋਂ ਬਾਅਦ ਇਥੇ ਵੱਧ ਹਵਾਈ ਜਹਾਜ਼ ਉਡਾਨ ਭਰ ਸਕਣਗੇ। ਇਸਦੇ ਨਾਲ ਹੀ ਸੂਬੇ ਦੇ ਭਾਜਪਾ ਤੇ ਕਾਂਗਰਸ ਆਗੂ ਇਸ ਦਾ ਕਰੈਡਿਟ ਲੈਣ ਦੀ ਓੜ 'ਚ ਨਜ਼ਰ ਆ ਰਹੇ ਹਨ। ਇਸ ਮੌਕੇ ਮੌਜੂਦ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਸੀ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਚੰਗੇ ਕਾਰਜਕਾਲ ਦਾ ਨਤੀਜਾ ਹੈ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਇਸਨੂੰ ਕਾਂਗਰਸ ਸਰਕਾਰ ਦੀ ਕਾਮਯਾਬੀ ਦੱਸਿਆ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ ਜਦ ਸ਼ਵੇਤ ਮਲਿਕ ਤੇ ਗੁਰਜੀਤ ਔਜਲਾ ਵਿਚਾਲੇ ਕਰੈਡਿਟ ਵਾਰ ਚਿੜੀ ਹੋਵੇ। ਇਸ ਤੋਂ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਨਵੇਂ ਬਣੇ 6 ਤੇ 7 ਨੰਬਰ ਪਲੇਟਫਾਰਮ ਦੇ ਉਦਘਾਟਨ ਨੂੰ ਲੈ ਕੇ ਵੀ ਇੱਕ ਦੂਜੇ 'ਤੇ ਉਂਗਲਾਂ ਚੁੱਕੀਆਂ ਗਈਆਂ ਹਨ। ਅਖੀਰ ਤਾਂ ਇਸ ਲੋਕਤੰਤਰ ਰਾਜ 'ਚ ਲੋਕ ਹੀ ਫੈਸਲਾ ਲੈਣਗੇ ਕੇ ਕਿਸ ਨੇ ਵਿਕਾਸ ਦੇ ਕੰਮ ਕਰਵਾਏ ਹਨ।