1947 ਦੀ ਵੰਡ 'ਚ ਇਸ ਗੁਰਸਿੱਖ ਨੇ ਗਵਾਏ ਪਰਿਵਾਰ ਦੇ 18 ਜੀਅ, ਦਾਸਤਾਨ ਸੁਣ ਕੰਬ ਜਾਵੇਗੀ ਰੂਹ (ਵੀਡੀਓ)

Friday, Aug 14, 2020 - 02:41 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ 'ਚ ਜਿਥੇ ਆਜ਼ਾਦੀ ਦਿਵਸ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਇਸ ਦਿਹਾੜੇ 'ਤੇ ਇਕ ਪਰਿਵਾਰ ਖੂਨ ਦੇ ਹੰਝੂ ਵਹਾਉਂਦਾ ਹੈ। ਦਰਅਸਲ ਇਹ ਦੁਖ ਭਰੀ ਦਾਸਤਾਨ ਅੰਮ੍ਰਿਤਸਰ ਦੇ ਭਾਰਤ-ਪਾਕਿ ਸਰਹੱਦ ਨੇੜਲੇ ਪਿੰਡ ਦੇ ਰਹਿਣ ਵਾਲੇ ਗਿਆਨੀ ਗੁਰਦੀਪ ਸਿੰਘ ਦੀ ਹੈ, ਜਿਸ ਦੇ ਪਰਿਵਾਰ ਦੇ 18 ਜੀਅਾਂ ਦਾ 1947 ਦੀ ਵੰਡ ਮੌਕੇ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋਂ : ਹਰਭਜਨ ਸਿੰਘ ਨੂੰ ਮੋਢਿਆਂ 'ਤੇ ਚੁੱਕਣ ਵਾਲੀ ਇਹ ਭਾਰਤੀ ਬਾਡੀ ਬਿਲਡਰ ਬਣੀ ਬਿਕਨੀ ਮਾਡਲ (ਤਸਵੀਰਾਂ)

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦਾਦਕਾ ਪਿੰਡ ਛਾਪਾ, ਜੋ ਲਾਹੌਰ 'ਚ ਸਥਿਤ ਸੀ ਤੇ ਨਾਨਕਾ ਪਿੰਡ ਅਟਾਰੀ ਨੇੜੇ ਹੈ। ਉਨ੍ਹਾਂ ਦੱਸਿਆ ਕਿ ਵੰਡ ਸਮੇਂ ਭਾਵੇਂ ਮੇਰੀ ਉਮਰ 4 ਸਾਲ ਸੀ ਪਰ ਉਸੇ ਸਮੇਂ ਦੀਆਂ ਸਾਰੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਹਨ। ਉਨ੍ਹਾਂ ਦੱਸਿਆ ਕਿ ਮੈਨੂੰ ਮੇਰੀ ਮਾਤਾ ਨੇ ਦੱਸਿਆ ਸੀ ਕਿ ਜਦੋਂ ਵੰਡ ਦਾ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਅਸੀਂ ਬਹੁਤ ਜ਼ੋਰ ਲਾਇਆ ਕਿ ਇਥੋਂ ਚੱਲ ਜਾਈਏ ਕਿਉਂਕਿ ਸਾਡਾ ਪਿੰਡ ਪਾਕਿਸਤਾਨ 'ਚ ਆ ਗਿਆ ਸੀ। ਪਰ ਸਾਡੇ ਬਜ਼ੁਰਗਾਂ ਦਾ ਇਥੇ ਸਾਰਿਆਂ ਨਾਲ ਬਹੁਤ ਪਿਆਰ ਸੀ, ਜਿਸ ਕਰਕੇ ਉਹ ਉਥੋ ਨਹੀਂ ਜਾਣਾ ਚਾਹੁੰਦੇ ਸੀ ਫਿਰ ਜਦੋਂ 17 ਅਗਸਤ ਨੂੰ ਐਲਾਨ ਹੋਇਆ ਕਿ ਸਾਡਾ ਪਿੰਡ ਪਾਕਿਸਤਾਨ 'ਚ ਆ ਗਿਆ ਤਾਂ ਦੰਗੇ ਕਰਨ ਵਾਲਿਆਂ ਨੇ ਇਕੱਠੇ ਹੋ ਕੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੇ ਦਾਦਾ-ਦਾਦੀ ਨੇ ਪਿਤਾ ਨੂੰ ਕਿਹਾ ਕਿ ਤੁਸੀਂ ਆਪਣੇ ਬੱਚੇ ਲੈ ਕੇ ਨਾਲ ਵਾਲੇ ਪਿੰਡ ਚਲੇ ਜਾਓ। ਉਨ੍ਹਾਂ ਨੇ ਜ਼ਬਰਨ ਸਾਨੂੰ ਸਾਰਿਆਂ ਨੂੰ ਉਥੇ ਭੇਜ ਦਿੱਤਾ। 

ਇਹ ਵੀ ਪੜ੍ਹੋਂ : ਡੇਰੇ 'ਚ ਸਿੱਖ ਨੂੰ ਬੰਨ੍ਹ ਕੇ ਲਾਹੀ ਪੱਗ ਤੇ ਪੁੱਟੀ ਦਾੜ੍ਹੀ, ਵਾਇਰਲ ਹੋਈ ਵੀਡੀਓ

ਇਸ ਤੋਂ ਬਾਅਦ ਜਦੋਂ ਰਾਤ ਹੋਈ ਤਾਂ ਸਾਡੇ ਪਿਤਾ ਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਮਾਤਾ-ਪਿਤਾ ਦਾ ਉਥੇ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੇਰੇ ਪਿਤਾ ਫਿਰ ਤੋਂ ਸਾਡੇ ਦਾਦਾ-ਦਾਦੀ ਨੂੰ ਵੇਖਣ ਉਸੇ ਪਿੰਡ 'ਚ ਚਲੇ ਗਏ ਤਾਂ ਦੇਖਿਆ ਕਿ ਘਰ ਨੂੰ ਲੁੱਟ ਕੇ ਅੱਗ ਲਗਾ ਦਿੱਤੀ ਸੀ ਤੇ ਸਾਰਿਆ ਨੂੰ ਮਾਰ ਕੇ ਗਲੀ 'ਚ ਸੁੱਟਿਆ ਸੀ। ਪਿੰਡ ਵਾਸੀਆਂ ਨੇ ਮੇਰੇ ਪਿਤਾ ਨੂੰ ਬਹੁਤ ਸਮਝਾਇਆ ਕਿ ਤੁਸੀਂ ਇਥੋਂ ਚਲੇ ਜਾਓ ਤਾਂ ਉਹ ਵਾਪਸ ਆ ਗਏ। ਇਸ ਤੋਂ ਬਾਅਦ ਅਸੀਂ ਉਸੇ ਪਿੰਡ 'ਚ ਰਾਤ ਕੱਟੀ ਤੇ ਸਵੇਰੇ ਉੱਠ ਕੇ ਅਟਾਰੀ ਸਰਹੱਦ ਵੱਲ ਜਾਣ ਲੱਗੇ ਤਾਂ ਸਾਨੂੰ ਬਲੋਚ ਮਿਲਟਰੀ ਪੈ ਗਈ, ਜਿਨ੍ਹਾਂ ਨੇ ਮੇਰੇ ਪਿਤਾ ਦੇ ਗਲ 'ਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਉਥੇ ਹੀ ਮੌਤ ਹੋ ਗਈ ਜਦਕਿ ਮੇਰੀ ਮਾਤਾ ਤੇ ਮੈਂ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਤੋਂ ਬਾਅਦ ਜਦੋਂ ਅਸੀਂ ਅੱਗੇ ਗਏ ਤਾਂ ਉਥੇ ਫਿਰ ਸਾਨੂੰ ਘੇਰ ਲਿਆ ਗਿਆ ਉਨ੍ਹਾਂ ਨੇ ਫਿਰ ਤੋਂ ਸਾਨੂੰ ਸਾਰਿਆ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਸਾਰੇ ਜਾਣੇ ਮਾਰੇ ਗਏ ਜਦਕਿ ਮੇਰੀ ਮਾਂ ਤੇ ਮੈਂ ਬੱਚ ਗਏ। ਉਥੋਂ ਲੰਘ ਰਿਹਾ ਸਰਦਾਰ ਮੈਨੂੰ ਤੇ ਮੇਰੀ ਮਾਂ ਨੂੰ ਅਟਾਰੀ ਹਸਪਤਾਲ ਛੱਡ ਗਿਆ। ਜਿਥੇ 4 ਮਹੀਨੇ ਇਲਾਜ ਤੋਂ ਬਾਅਦ ਸਾਡੀ ਸਿਹਤ 'ਚ ਸੁਧਾਰ ਹੋਇਆ। ਇਸ ਤੋਂ ਬਾਅਦ ਸਾਨੂੰ 6 ਮਹੀਨੇ ਬਾਅਦ ਪਤਾ ਲੱਗਾ ਕਿ ਮੇਰਾ ਛੋਟਾ ਭਰਾ ਵੀ ਇਸ ਦੌਰ 'ਚ ਬੱਚ ਗਿਆ ਸੀ ਜਿਸ ਨੂੰ ਸਾਡੇ ਰਿਸ਼ਤੇਦਾਰ ਚੁੱਕ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਦੁਖਾਂਤ ਕੇਵਲ ਸਾਡੇ ਨਾਲ ਹੀ ਨਹੀਂ ਸਗੋ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਨਾਲ ਵਾਪਰਿਆ ਸੀ। 

ਇਹ ਵੀ ਪੜ੍ਹੋਂ :  ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼


author

Baljeet Kaur

Content Editor

Related News