ਅੰਮ੍ਰਿਤਸਰ 'ਚ ਕੋਰੋਨਾ ਦੇ ਡਰ ਤੋਂ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ
Friday, Apr 03, 2020 - 08:57 PM (IST)
![ਅੰਮ੍ਰਿਤਸਰ 'ਚ ਕੋਰੋਨਾ ਦੇ ਡਰ ਤੋਂ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ](https://static.jagbani.com/multimedia/2020_4image_20_56_374546408sucide2.jpg)
ਅੰਮ੍ਰਿਤਸਰ,(ਸੁਮਿਤ ਖੰਨਾ) : ਸ਼ਹਿਰ ਦੇ ਹਲਕਾ ਬਾਬਾ ਬਕਾਲਾ ਸਾਹਿਬ 'ਚ ਅੱਜ ਪਤੀ-ਪਤਨੀ ਵਲੋਂ ਕੋਰੋਨਾ ਦੇ ਡਰ ਕਾਰਨ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਲਕਾ ਬਾਬਾ ਬਕਾਲਾ ਸਾਹਿਬ 'ਚ ਬਲਜਿੰਦਰ ਸਿੰਘ ਤੇ ਉਸ ਦੀ ਪਤਨੀ ਗੁਰਜਿੰਦਰ ਕੌਰ ਨੇ ਕੋਰੋਨਾ ਵਾਇਰਸ ਤੋਂ ਡਰਦਿਆਂ ਖੁਦਕੁਸ਼ੀ ਕਰ ਲਈ। ਦਰਅਸਲ ਇਹ ਦੋਵੇਂ ਪਤੀ-ਪਤਨੀ ਘਰ 'ਚ ਇੱਕਲੇ ਰਹਿੰਦੇ ਸਨ ਅਤੇ ਇਨ੍ਹਾਂ ਦਾ ਪੁੱਤਰ ਵਿਦੇਸ਼ 'ਚ ਰਹਿੰਦਾ ਹੈ, ਜਿਸ ਕਾਰਨ ਇਹ ਦੋਵੇਂ ਥੋੜੇ ਮਾਨਸਿਕ ਤਣਾਅ 'ਚ ਚਲੇ ਗਏ ਅਤੇ ਇਸ ਦੌਰਾਨ ਦੋਵਾਂ ਨੇ ਖੁਦਕੁਸ਼ੀ ਕਰ ਲਈ ਕਿ ਕਿਤੇ ਉਹ ਕੋਰੋਨਾ ਦਾ ਸ਼ਿਕਾਰ ਨਾ ਹੋ ਜਾਣ। ਮਰਨ ਤੋਂ ਪਹਿਲਾਂ ਦੋਵਾਂ ਨੇ ਆਪਣਾ ਇਕ ਸੁਸਾਇਡ ਨੋਟ ਵੀ ਲਿਖਿਆ, ਜਿਸ 'ਚ ਉਨ੍ਹਾਂ ਨੇ ਕਿਸੇ ਨੂੰ ਵੀ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਦੱਸਿਆ, ਉਨ੍ਹਾਂ ਲਿਖਿਆ ਕਿ ਉਹ ਸਿਰਫ ਕੋਰੋਨਾ ਦੇ ਡਰ ਤੋਂ ਖੁਦਕੁਸ਼ੀ ਕਰ ਰਹੇ ਹਨ।