ਐਕਟਿਵਾ ਲਾਉਣ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਝਗੜੇ ਦੌਰਾਨ ਚੱਲੀ ਗੋਲੀ, 5 ਜ਼ਖਮੀ

Friday, Sep 06, 2019 - 12:30 AM (IST)

ਐਕਟਿਵਾ ਲਾਉਣ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਝਗੜੇ ਦੌਰਾਨ ਚੱਲੀ ਗੋਲੀ, 5 ਜ਼ਖਮੀ

ਅੰਮ੍ਰਿਤਸਰ,(ਸੰਜੀਵ): ਸ਼ਹਿਰ 'ਚ ਸੁਲਤਾਨਵਿੰਡ ਰੋਡ ਮੰਦਰ ਵਾਲਾ ਬਾਜ਼ਾਰ ਸਥਿਤ ਗੋਬਿੰਦ ਨਗਰ 'ਚ ਵੀਰਵਾਰ ਦੇਰ ਸ਼ਾਮ ਐਕਟਿਵਾ ਲਾਉਣ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਝਗੜਾ ਹੋ ਗਿਆ, ਇਸ ਦੌਰਾਨ ਗੋਲੀ ਵੀ ਚੱਲੀ। ਜਿਸ ਕਾਰਨ 2 ਧੜਿਆਂ ਦੇ 5 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਨਿਰਵੈਲ ਸਿੰਘ ਕੋਲ ਕੰਮ ਕਰਨ ਵਾਲੇ ਰੁਪਿੰਦਰ ਸਿੰਘ ਮੰਗਾਂ ਨੂੰ ਸੱਟਾਂ ਲੱਗੀਆਂ। ਜਦਕਿ ਦੂਜੇ ਧੜੇ ਦੇ ਕੁਲਦੀਪ ਸਿੰਘ ਵਿੱਕੀ, ਉਸ ਦੀ ਦਾਦੀ ਬਲਬੀਰ ਕੌਰ, ਚਾਚਾ ਹਰਵਿੰਦਰ ਸਿੰਘ ਅਤੇ ਉਸ ਦੇ ਲੜਕੇ ਨਵਤੇਜ ਸਿੰਘ ਨੂੰ ਸੱਟਾਂ ਲੱਗੀਆਂ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਬੀ-ਡਵੀਜ਼ਨ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਇਕ ਧੜੇ ਨੇ ਨਿਰਵੈਲ ਸਿੰਘ ਦੀ ਪਤਨੀ ਅਰਵਿੰਦਰ ਕੌਰ ਦੇ ਬੁਟੀਕ ਵਿਚ ਵੀ ਭੰਨ੍ਹ-ਤੋੜ ਕੀਤੀ। ਥਾਣਾ ਬੀ ਡਵੀਜ਼ਨ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।


Related News