ਅੰਮ੍ਰਿਤਸਰ : ਸਿਲੰਡਰ ਫੱਟਣ ਨਾਲ ਘਰ 'ਚ ਲੱਗੀ ਭਿਆਨਕ ਅੱਗ
Wednesday, Oct 23, 2019 - 03:00 PM (IST)

ਅੰਮ੍ਰਿਤਸਰ (ਅਵਦੇਸ਼) : ਚੌਕ ਕਰੋਡ਼ੀ ਸਥਿਤ ਇਕ ਘਰ ’ਚ ਸਿਲੰਡਰ ਧਮਾਕਾ ਹੋਣ ਨਾਲ ਭਿਆਨਕ ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਮੌਕੇ ’ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ’ਤੇ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਧਮਾਕੇ ਦੀ ਇੰਨੀ ਅਾਵਾਜ਼ ਸੀ ਕਿ ਆਸ-ਪਾਸ ਦੀ ਸੰਘਣੀ ਆਬਾਦੀ ਦੇ ਇਲਾਕਿਆਂ ’ਚ ਲੋਕ ਦਹਿਸ਼ਤ ਵਿਚ ਆ ਗਏ। ਉਕਤ ਮਕਾਨ ਨੂੰ ਲੈ ਕੇ ਕੋਰਟ ’ਚ ਕਿਰਾਏਦਾਰਾਂ ਅਤੇ ਮਕਾਨ ਮਾਲਕ ਵਿਚਕਾਰ ਝਗਡ਼ਾ ਚੱਲ ਰਿਹਾ ਸੀ, ਜਿਸ ਦੇ ਨਾਲ ਬੁੱਧਵਾਰ ਨੂੰ ਕੋਰਟ ਦੇ ਕਰਮਚਾਰੀ ਕਿਰਾਏਦਾਰ ਅਨਿਲ ਕੁਮਾਰ ਨੂੰ ਉਥੋਂ ਮਕਾਨ ਖਾਲੀ ਕਰਵਾਉਣ ਆਏ ਸਨ ਕਿ ਇਸ ਦੌਰਾਨ ਕਰਮਚਾਰੀ ਅਤੇ ਕਿਰਾਏਦਾਰ ਵਿਚਕਾਰ ਕਿਹਾ-ਸੁਣੀ ਹੋ ਗਈ।
ਇਸ ਸਬੰਧੀ ਕਿਰਾਏਦਾਰ ਅਨਿਲ ਕੁਮਾਰ ਤੇ ਵੀਨਾ ਨੇ ਦੱਸਿਆ ਕਿ ਉਹ ਬੱਚਿਆਂ ਸਮੇਤ ਕਈ ਸਾਲਾਂ ਤੋਂ ਇਥੇ ਰਹਿ ਰਹੇ ਹਨ ਕਿ ਅੱਜ ਕਰਮਚਾਰੀ ਨੇ ਆ ਕੇ ਉਨ੍ਹਾਂ ਨਾਲ ਝਗਡ਼ਾ ਕੀਤਾ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਸਡ਼ ਗਿਆ। ਉਨ੍ਹਾਂ ਕਿਹਾ ਕਿ ਉਹ ਬੱਚੇ ਲਈ ਦੁੱਧ ਗਰਮ ਕਰ ਰਹੀ ਸੀ, ਉਕਤ ਕਰਮਚਾਰੀ ਝਗਡ਼ਾ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਤੁਹਾਡਾ ਸਾਮਾਨ ਹੇਠਾਂ ਸੁਟਾ ਦਿੱਤਾ ਜਾਵੇਗਾ।।
ਵੀਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਨੂੰ ਅੱਗ ਲਾਈ ਗਈ ਹੈ, ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੀ-ਡਵੀਜ਼ਨ ਦੇ ਇੰਚਾਰਜ ਗਗਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਸਥਿਤੀ ਨੂੰ ਕਾਬੂ ਕੀਤਾ