ਕੋਰੋਨਾ ਵਾਇਰਸ ਦੀ ਦਹਿਸ਼ਤ : ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਦਲੀ ਨੀਤੀ

Monday, May 25, 2020 - 04:56 PM (IST)

ਕੋਰੋਨਾ ਵਾਇਰਸ ਦੀ ਦਹਿਸ਼ਤ : ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਦਲੀ ਨੀਤੀ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੇ ਚੱਲਦੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ ਪੰਜਾਬ 'ਚ ਘੱਟ ਤੋਂ ਘੱਟ 7 ਦਿਨ ਸਿਹਤ ਵਿਭਾਗ ਦੀ ਨਿਗਰਾਨੀ 'ਚ ਕੁਆਰੰਟੀਨ ਹੋਣਾ ਪਵੇਗਾ। ਵਿਭਾਗ ਵਲੋਂ ਸੂਬੇ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਵਿਦੇਸ਼ਾਂ ਤੋਂ ਆਉਣ ਵਾਲੀ ਘਰੇਲੂ ਉਡਾਣ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਵਿਭਾਗ ਵਲੋਂ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਦੇ ਲਈ ਸੂਬੇ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਉਡਾਣ ਰੱਦ

ਜਾਣਕਾਰੀ ਅਨੁਸਾਰ ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬਾ ਸਰਕਾਰ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕਾਰਨ ਪੰਜਾਬ 'ਚ ਕੋਰੋਨਾ ਦੇ ਹੋਰ ਮਾਮਲੇ ਨਹੀਂ ਆਉਣ ਦੇਣਾ ਚਾਹੁੰਦੀ। ਇਸ ਲਈ ਸਰਕਾਰ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ 7 ਦਿਨ ਲਈ ਨਿਗਰਾਨੀ 'ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਵਲੋਂ ਜਾਰੀ ਨਿਰਦੇਸ਼ਾਂ 'ਚ ਦੱਸਿਆ ਕਿ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਜਰੀਏ ਪੰਜਾਬ 'ਚ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਕ੍ਰੀਨਿੰਗ ਕਰਵਾਈ ਜਾਵੇਗੀ ਤੇ 5ਵੇਂ ਦਿਨ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਵਿਭਾਗ ਵਲੋਂ 7ਵੇਂ ਦਿਨ ਕੁਆਰੰਟੀਨ ਕੇਂਦਰਾਂ 'ਚੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਸ ਨੂੰ 7 ਦਿਨ ਲਈ ਆਪਣੇ ਘਰ 'ਚ ਹੀ ਕੁਆਰੰਟੀਨ ਹੋਣਾ ਪਵੇਗਾ। ਜੇਕਰ 5ਵੇਂ ਦਿਨ ਉਸ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਸਰਕਾਰੀ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਜਾਵੇਗਾ। ਜੇਕਰ ਉਹ ਸਰਕਾਰੀ ਕੇਂਦਰਾਂ 'ਚ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਆਪਣੇ ਖਰਚ 'ਤੇ ਪ੍ਰਸ਼ਾਸਨ ਵਲੋਂ ਨਿਧਾਰਿਤ ਕੀਤੇ ਗਏ ਹੋਟਲਾਂ 'ਚ ਰਹਿ ਸਕਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ 63 ਦਿਨਾਂ ਬਾਅਦ ਘਰੇਲੂ ਉਡਾਣਾਂ ਸ਼ੁਰੂ, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

ਵਿਭਾਗ ਨੇ ਸਪੱਸ਼ਟ ਕੀਤਾ ਦਿਨ 'ਚ ਦੋ ਵਾਰ ਵਿਦੇਸ਼ੀ ਨਾਗਰਿਕਾਂ ਦੀ ਸਕ੍ਰੀਨਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਕੇਂਦਰਾਂ 'ਚ ਸਾਰੇ ਪ੍ਰਬੰਧ ਸੂਬਾ ਸਰਕਾਰ ਵਲੋਂ ਕੀਤੇ ਗਏ ਹਨ। ਸਰਕਾਰ ਵਲੋਂ ਭੇਜੇ ਪੱਤਰ ਮਿਲਦਿਆਂ ਹੀ ਅੱਜ ਅਧਿਕਾਰੀਆਂ ਵਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮਾਮੂਲੀ ਝਗੜੇ ਦੌਰਾਨ ਕਾਂਗਰਸੀ ਆਗੂ ਨੇ ਅਕਾਲੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ

ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕੌਮਾਂਤਰੀ ਹਵਾਈ ਅੱਡੇ 'ਤੇ ਪ੍ਰਤੀਦਿਨ ਕਾਫੀ ਉਡਾਣਾਂ ਆ ਰਹੀਆਂ ਹਨ। ਵਿਭਾਗ ਵਲੋਂ ਮੈਰੀਟੋਰੀਅਸ ਸਕੂਲ, ਬੀ.ਐੱਸ.ਐੱਫ. ਖਾਸਾ ਰਿਸ਼ਬ ਕੇਂਦਰ, ਸੁਆਮੀ ਵਿਵੇਕਾਨੰਦ ਕੇਂਦਰ ਤੇ ਸਰਕਾਰੀ ਹਸਪਤਾਲ ਨਾਰਾਇਣਗੜ੍ਹ 'ਚ 500 ਬੈੱਡਾਂ ਦਾ ਸੈਂਟਰ ਬਣਾਇਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਜ਼ਿਲੇ 'ਚ ਵਿਦੇਸ਼ੀ ਨਾਗਰਿਕਾਂ ਦੀ ਇੱਛਾ ਅਨੁਸਾਰ ਰਹਿਣ ਲਈ 34 ਪ੍ਰਾਈਵੇਟ ਹੋਟਲਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵਲੋਂ ਜ਼ਿਲੇ 'ਚ 39 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਸਵੇਰੇ-ਸ਼ਾਮ ਸਕ੍ਰੀਨਿੰਗ ਕਰਕੇ ਉੱਚ ਅਧਿਕਾਰੀ ਨੂੰ ਰਿਪੋਰਟ ਦੇਣਗੇ।
 


author

Baljeet Kaur

Content Editor

Related News