60 ਸਾਲਾਂ ਤੋਂ ਚੌਂਕੀ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਹਰਭਜਨ ਸਿੰਘ ਦਾ ਦਿਹਾਂਤ

Wednesday, Jul 15, 2020 - 01:38 PM (IST)

60 ਸਾਲਾਂ ਤੋਂ ਚੌਂਕੀ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਹਰਭਜਨ ਸਿੰਘ ਦਾ ਦਿਹਾਂਤ

ਅੰਮ੍ਰਿਤਸਰ (ਅਨਜਾਣ) : ਪਿਛਲੇ 60 ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੌਂਕੀ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਭਾਈ ਹਰਭਜਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਤੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਭਾਈ ਹਰਭਜਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਉਥੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਆਡੀਓ ਰਾਹੀਂ ਆਪਣਾ ਸ਼ੋਕ ਸੰਦੇਸ਼ ਵੀ ਭੇਜਿਆ। 

ਇਹ ਵੀ ਪੜ੍ਹੋਂ :  ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਕੀਤਾ ਗਿਆ ਸੀਲ, ਜਾਣੋ ਵਜ੍ਹਾ

PunjabKesariਸਿੰਘ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਨੇਮ ਨਾਲ ਪਿਛਲੇ 60 ਸਾਲਾਂ ਤੋਂ ਜਿੱਥੇ ਚੌਂਕੀ ਸਾਹਿਬ ਦੀ ਸੇਵਾ ਨਿਤਾ ਪ੍ਰਤੀ ਨਿਭਾ ਰਹੇ ਸਨ। ਉਨ੍ਹਾਂ ਦੇ ਅੰਦਰ ਅਜਪਾ ਜਾਪੁ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੱਲਦੇ ਸਨ। ਅਜਿਹੇ ਪਰਉਪਕਾਰੀ ਤੇ ਗੁਰੂ ਨਾਲ ਪ੍ਰੀਤ ਨਿਭਾਉਣ ਵਾਲੇ ਗੁਰਸਿੱਖ ਸੰਗਤਾਂ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਸਿੰਘ ਸਾਹਿਬ ਨੇ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਭਾਈ ਹਰਭਜਨ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸਾਕ-ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸਿਸ਼ ਕਰਨ।

ਇਹ ਵੀ ਪੜ੍ਹੋਂ : ਡੇਰਾ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਬਾਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ


author

Baljeet Kaur

Content Editor

Related News