ਅੰਮ੍ਰਿਤਸਰ 'ਚ ਗੰਨ ਪੁਆਇੰਟ 'ਤੇ ਲੁੱਟਿਆ ਸੁਨਿਆਰਾ (ਵੀਡੀਓ)
Friday, Dec 06, 2019 - 12:16 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ। ਅਜਿਹਾ ਕੋਈ ਦਿਨ ਨਹੀਂ, ਜਦੋਂ ਗੁਰੂ ਨਗਰੀ 'ਚ ਕੋਈ ਕ੍ਰਾਇਮ ਨਾ ਹੋਇਆ ਹੋਵੇ। ਬੀਤੀ ਰਾਤ ਹਲਕਾ ਜੰਡਿਆਲਾ 'ਚ ਚਾਰ ਲੁਟੇਰਿਆਂ ਨੇ ਇਕ ਸੁਨਿਆਰੇ ਨੂੰ ਪਿਸਤੌਲ ਦੀ ਨੌਕ 'ਤੇ ਲੁੱਟ ਲਿਆ।
ਦਰਅਸਲ, ਸੁਲਤਾਨਵਿੰਡ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਦੱਸਿਆ ਕਿ ਰਈਆ 'ਚ ਜਵੈਲਰੀ ਸ਼ਾਪ ਤੋਂ ਉਹ ਰਾਤ ਨੂੰ ਵਾਪਸ ਆ ਰਹੇ ਸਨ ਕਿ ਨਿੱਜਰਪੁਰਾ ਮੋੜ ਕੋਲ 4 ਲੁਟੇਰੇ ਗੰਨ ਪੁਆਇੰਟ 'ਤੇ ਉਸ ਕੋਲੋਂ ਕਾਰ ਤੇ ਕਰੀਬ ਸਵਾ 3 ਲੱਖ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ। ਉਧਰ ਪੁਲਸ ਨੇ ਹਰਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਪੁਲਸ ਵਲੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਕੋਈ ਸੁਰਾਗ ਲਗਾਇਆ ਜਾ ਸਕੇ।