ਬੇਵਫਾਈ ਦਾ ਪ੍ਰੇਮਿਕਾ ਨੇ ਲਿਆ ਬਦਲਾ, ਪ੍ਰੇਮੀ ਦੇ ਘਰ 'ਤੇ ਚਲਾਏ ਇੱਟਾਂ-ਰੋੜੇ (ਤਸਵੀਰਾਂ)
Sunday, Jan 12, 2020 - 10:43 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਸੂਰਜ ਐਵਨਿਊ ਇਲਾਕੇ 'ਚ ਇਕ ਕੁੜੀ ਨੇ 5-6 ਮੁੰਡਿਆਂ ਨਾਲ ਮਿਲ ਪ੍ਰ੍ਰੇੇਮੀ ਦੇ ਘਰ 'ਤੇ ਇੱਟਾਂ-ਰੋੜ੍ਹਿਆਂ ਦੀ ਬਰਸਾਤ ਕਰ ਦਿੱਤੀ, ਜਿਸ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ ਤੇ ਗੇਟ ਵੀ ਨੁਕਸਾਨਿਆਂ ਗਿਆ। ਦਰਅਸਲ, ਤਰੁਣ ਦੇ ਸ਼ਹਿਰ ਦੀ ਹੀ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ। ਕੁਝ ਸਮਾਂ ਪਹਿਲਾਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਤਰੁਣ ਨੇ ਲੜਕੀ ਨਾਲ ਸੰਬੰਧ ਤੋੜ ਦਿੱਤੇ। ਪ੍ਰੇਮੀ ਦੀ ਬੇਵਫਾਈ ਤੋਂ ਖਫਾ ਲੜਕੀ ਨੇ ਆਪਣੇ ਭਰਾਵਾਂ ਤੇ ਸਾਥੀਆਂ ਨਾਲ ਮਿਲ ਉਸਦੇ ਘਰ 'ਤੇ ਹਮਲਾ ਕਰ ਦਿੱਤਾ। ਹਮਲੇ ਦੀ ਸਾਰੀ ਘਟਨਾ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰੁਣ ਨੇ ਦੱਸਿਆ ਕਿ ਕੁੜੀ ਉਸਨੂੰ ਲਗਾਤਾਰ ਬਲੈਕਮੇਲ ਕਰ ਰਹੀ ਹੈ। ਖੁਦ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਤਰੁਣ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਏ ਹਨ। ਦੂਜੇ ਪਾਸੇ ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਤੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਲੜਕੇ ਮੁਤਾਬਕ ਕੁਝ ਮਹੀਨੇ ਪਹਿਲਾਂ ਵੀ ਲੜਕੀ ਇਸੇ ਤਰ੍ਹਾਂ ਉਸਦੇ ਘਰ 'ਤੇ ਹਮਲਾ ਕਰਵਾ ਚੁੱਕੀ ਹ ਹਾਲਾਂਕਿ ਇਸ ਮਾਮਲੇ ਦੀ ਅਸਲ 'ਚ ਸੱਚਾਈ ਕੀ ਹੈ? ਇਸਦਾ ਪਤਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਲੱਗੇਗਾ।