ਗੈਂਗਸਟਰ ਰਿੰਕਾ ਪੁਲਸ ਅੱਗੇ ਕਰ ਰਿਹਾ ਕਈ ਖੁਲਾਸੇ
Saturday, Nov 24, 2018 - 03:01 PM (IST)

ਅੰਮ੍ਰਿਤਸਰ (ਸੰਜੀਵ) : ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਖਤਰਨਾਕ ਗੈਂਗਸਟਰ ਅਮਨਪ੍ਰੀਤ ਸਿੰਘ ਰਿੰਕਾ ਪੁਲਸ ਅੱਗੇ ਕਈ ਅਹਿਮ ਖੁਲਾਸੇ ਕਰ ਰਿਹਾ ਹੈ। ਇਕ ਪਾਸੇ ਪੁਲਸ ਨੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਹੱਤਿਆਕਾਂਡ 'ਚ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਹੈ, ਉਥੇ ਹੀ ਰਿੰਕਾ ਤੋਂ ਗੁਰੂ ਬਾਜ਼ਾਰ 'ਚ ਹੋਈ ਸੋਨੇ ਦੀ ਕਰੋੜਾਂ ਦੀ ਲੁੱਟ ਵਿਚ ਸ਼ਾਮਿਲ ਮੁਲਜ਼ਮਾਂ ਦੀ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ। ਗੁਰੂ ਬਾਜ਼ਾਰ ਸੋਨਾ ਲੁੱਟ ਕਾਂਡ ਵਿਚ ਸ਼ਾਮਿਲ ਮੁੱਖ ਦੋਸ਼ੀ ਕਰਨ ਮਸਤੀ ਦੀ ਮੌਤ ਉਪਰੰਤ ਪੁਲਸ ਦੇ ਹੱਥ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ। ਇਹ ਵੀ ਦੱਸਣਯੋਗ ਹੈ ਕਿ ਕਰਨ ਮਸਤੀ ਤੇ ਕੇਂਦਰੀ ਜੇਲ 'ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵੀ ਰਿੰਕਾ ਸਾਥੀ ਹੈ।
ਰਿੰਕਾ ਨੂੰ ਪੁਲਸ ਜਾਂਚ ਲਈ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਤੋਂ ਬਾਅਦ 5 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਸੀ। ਸੀ. ਆਈ. ਏ. ਸਟਾਫ ਰਿੰਕਾ ਤੋਂ ਫਰਾਰ ਚੱਲ ਰਹੇ ਸ਼ੁਭਮ ਬਾਰੇ ਵੀ ਜਾਣਕਾਰੀ ਜੁਟਾ ਰਿਹਾ ਹੈ।