ਅੰਮ੍ਰਿਤਸਰ 'ਚ ਪਈ ਸਿਆਲ ਦੀ ਪਹਿਲੀ ਧੁੰਦ (ਵੀਡੀਓ)

Friday, Dec 07, 2018 - 12:05 PM (IST)

ਅੰਮ੍ਰਿਤਸਰ(ਸੁਮਿਤ)— ਗੁਰੂ ਨਗਰੀ ਅੰਮ੍ਰਿਤਸਰ ਦੀ ਸਰਦੀ ਅਤੇ ਗਰਮੀ ਹਮੇਸ਼ਾ ਹੀ ਰਿਕਾਰਡ ਤੋੜ ਰਹੀ ਹੈ। ਦਰਅਸਲ ਅੱਜ ਸਵੇਰੇ ਗੁਰੂ ਨਗਰੀ ਅੰਮ੍ਰਿਤਸਰ ਵਿਚ ਕੋਹਰੇ ਨੇ ਦਸਤਕ ਦੇ ਦਿੱਤੀ ਹੈ। ਕੋਹਰੇ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਵਾਹਨ ਚਾਲਕ ਵੀ ਕਾਫੀ ਹੋਲੀ-ਹੋਲੀ ਵਾਹਨ ਚਲਾ ਰਹੇ ਹਨ। ਪੇਂਡੂ ਇਲਾਕਿਆਂ ਤੋਂ ਦੁੱਧ ਅਤੇ ਸਬਜ਼ੀਆਂ ਸਪਲਾਈ ਕਰਨ ਲਈ ਪਹੁੰਚਣ ਵਾਲੇ ਕਿਸਾਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਕੁਦਰਤ ਦੇ ਨਜ਼ਾਰਿਆਂ ਦਾ ਲੁਤਫ ਲੈ ਰਹੇ ਹਨ ਉਥੇ ਹੀ ਇਸ ਕੋਹਰੇ ਦਾ ਨੁਕਸਾਨ ਵੀ ਹੈ। ਸੜਕਾਂ 'ਤੇ ਕੋਹਰਾ ਇੰਨਾ ਜ਼ਿਆਦਾ ਹੈ ਕਿ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਕੋਹਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਸੰਦੇਸ਼ ਦਿੱਤਾ ਦਾ ਰਿਹਾ ਹੈ ਕਿ ਉਹ ਆਪਣੇ ਵਾਹਨਾਂ ਦੀ ਰਫਤਾਰ ਨੂੰ ਘੱਟ ਰੱਖਣ ਜਿਸ ਨਾਲ ਹਾਦਸਿਆਂ ਤੋਂ ਬਚਾਅ ਰਹੇ।


author

cherry

Content Editor

Related News