ਕਾਂਗਰਸੀ ਆਗੂ ਨੇ ਸਾਥੀਆਂ ਨਾਲ ਮਿਲ ਕੇ ਚਰਚ 'ਚ ਚਲਾਈਆਂ ਗੋਲੀਆਂ, ਇਕ ਦੀ ਮੌਤ

Friday, Oct 23, 2020 - 06:39 PM (IST)

ਅੰਮ੍ਰਿਤਸਰ,(ਸੁਮਿਤ ਖੰਨਾ) : ਸ਼ਹਿਰ 'ਚ ਇਕ ਚਰਚ 'ਚ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ 'ਚ ਕਾਂਗਰਸ ਆਗੂ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਚਰਚ 'ਚ ਅਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਆਗੂ ਰਣਦੀਪ ਸਿੰਘ ਗਿੱਲ ਨੇ 7-8 ਸਾਥੀਆਂ ਨਾਲ ਮਿਲ ਕੇ ਕਰੀਬ 20 ਰਾਊਂਡ ਗੋਲੀਆਂ ਚਲਾਈਆਂ। ਲਾਕਡਾਊਨ 'ਚ ਕਾਂਗਰਸ ਆਗੂ ਰਣਦੀਪ ਨੂੰ ਪਾਸਟਰ ਪ੍ਰਿੰਸ ਨੇ ਚਰਚ 'ਚ ਆਉਣ ਤੋਂ ਰੋਕਿਆ ਸੀ। ਇਸ ਗੱਲ ਤੋਂ ਰਣਦੀਪ ਨਾਰਾਜ਼ ਸੀ। ਕੁੱਝ ਦਿਨ ਪਹਿਲਾਂ ਮਾਮਲੇ ਨੂੰ ਨਿਪਟਾਉਣ ਲਈ ਦੋਵਾਂ ਵਿਚਾਲੇ ਸਮਝੌਤਾ ਕਰਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ  ਰਣਦੀਪ ਨੇ ਚਰਚ 'ਚ ਜਾ ਕੇ ਗੋਲੀਆਂ ਚਲਾਈਆਂ।
ਆਪਸੀ ਰੰਜਿਸ਼ ਦੇ ਚੱਲਦੇ ਚਲਾਈਆਂ ਗੋਲੀਆਂ
ਮ੍ਰਿਤਕ ਪ੍ਰਿੰਸ ਦੇ ਪਰਿਵਾਰ ਨੇ ਦੱਸਿਆ ਕਿ ਰਣਦੀਪ ਬਾਬਾ ਖੇਤਰਪਾਲ ਜੀ ਸ਼ਕਤੀ ਦਲ ਆਲ ਇੰਡੀਆ ਦਾ ਚੇਅਰਮੈਨ ਵੀ ਹੈ, ਉਸ ਨੇ ਚਰਚ 'ਚ ਗੋਲੀਆਂ ਚਲਾਈਆਂ। ਪ੍ਰਿੰਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ, ਜਦਕਿ ਜ਼ਖਮੀ ਵਿਅਕਤੀ ਪ੍ਰਿੰਸ ਦਾ ਭਰਾ ਹੈ। ਕ੍ਰਿਸ਼ਚਨ ਸਮਾਜ ਮੋਰਚਾ ਦੇ ਆਗੂ ਜਸਪਾਲ ਸਿੰਘ ਅਤੇ ਪ੍ਰਿੰਸ ਦੇ ਵੱਡੇ ਭਰਾ ਨੇ ਦੱਸਿਆ ਕਿ ਰਣਦੀਪ ਅਤੇ ਪ੍ਰਿੰਸ ਦੀ ਆਪਸੀ ਰੰਜਿਸ਼ ਸੀ, ਜਿਸ ਦੇ ਚੱਲਦੇ ਉਸ ਨੇ ਗੋਲੀਆਂ ਚਲਾਈਆਂ।


Deepak Kumar

Content Editor

Related News