ਅੰਮ੍ਰਿਤਸਰ 'ਚ ਫ਼ਿਲਮੀ ਅੰਦਾਜ਼ ’ਚ ਚੋਰੀ ਹੋਈਆਂ ਟੂਟੀਆਂ, ਫੁਟੇਜ਼ ਨੇ ਖੋਲ੍ਹੀ ਪੋਲ
Tuesday, Jan 21, 2020 - 01:50 PM (IST)
ਅੰਮਿ੍ਤਸਰ (ਸੁਮਿਤ) - ਅੰਮਿ੍ਤਸਰ ਦੀ ਰਤਨ ਸਿੰਘ ਚੌਕ ’ਚ ਪੈਂਦੀ ਪੱਥਰ ਮਾਰਕਿਟ ਵਿਖੇ ਸਥਿਤ ਇਕ ਦੁਕਾਨ ਅੰਦਰ ਫਿਲਮੀ ਅੰਦਾਜ਼ ’ਚ ਚੋਰ ਵਲੋਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮੀ ਅੰਦਾਜ਼ ’ਚ ਚੋਰ ਨੇ ਦੁਕਾਨ ਅੰਦਰ ਚੋਰੀ ਇਸ ਤਰ੍ਹਾਂ ਕੀਤੀ ਕਿ ਉਸ ਨੂੰ ਨਾ ਇਮਾਰਤ ਤੋੜਨੀ ਪਈ, ਨਾ ਕੋਈ ਤਾਲਾ ਅਤੇ ਨਾ ਹੀ ਕੋਈ ਕਮਰੇ ਅੰਦਰ ਦਾਖਲ ਹੁੰਦਾ ਹੈ। ਦੁਕਾਨ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਨੂੰ ਉਸ ਨੂੰ ਪਹਿਲਾਂ ਇਹ ਲੱਗਾ ਕਿ ਉਹ ਜਿਹੜੇ ਗਾਹਕ ਤੋਂ ਸਾਮਾਨ ਖਰੀਦਦਾ ਹੈ, ਉਹ ਉਸ ਨੂੰ ਘੱਟ ਦਿੰਦਾ ਹੈ ਪਰ ਜਦੋਂ ਉਸ ਨੇ ਦੁਕਾਨ ’ਤੇ ਲੱਗੇ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਉਸ ਨੂੰ ਮਾਮਲਾ ਕੁਝ ਹੋਰ ਹੀ ਦੇਖਣ ਨੂੰ ਮਿਲਿਆ।
ਮੌਕੇ ’ਤੇ ਪੁੱਜੀ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਚੋਰ ਵਲੋਂ ਕੀਤੀ ਚੋਰੀ ਦੀ ਘਟਨਾ ਦਾ ਉਨ੍ਹਾ ਨੂੰ ਪਤਾ ਲੱਗਾ। ਫੁਟੇਜ਼ ’ਚ ਦਿਖਾਈ ਦੇ ਰਿਹਾ ਹੈ ਕਿ ਚੋਰ ਨੇ ਲਕੜੀ ਦੇ ਬਾਂਸ ਵਾਲੀ ਇਕ ਸੋਟੀ ਦੇ ਅੱਗੇ ਲੋਹੇ ਦੀ ਨੁਕੀਲੀ ਚੀਜ਼ ਲਗਾਈ ਹੋਈ ਸੀ, ਜਿਸ ਨੂੰ ਉਹ ਟੂਟੀ ਵਾਲੇ ਡੱਬੇ ’ਚ ਅੜਾ ਲੈਂਦਾ ਸੀ ਅਤੇ ਸਾਮਾਨ ਚੋਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਚੋਰ ਬਾਂਸ ਰਾਹੀਂ ਹੁਣ ਤੱਕ 550 ਦੇ ਕਰੀਬ ਟੂਟੀਆਂ ਚੋਰੀ ਕਰ ਚੁੱਕਾ ਹੈ। ਟੂਟੀਆਂ ਚੋਰੀ ਹੋਣ ਨਾਲ ਦੁਕਾਨਦਾਰ ਦਾ 7-8 ਲੱਖ ਰੁਪਏ ਦੇ ਕਰੀਬ ਤੱਕ ਦਾ ਨੁਕਸਾਨ ਹੋ ਗਿਆ। ਦੂਜੇ ਪਾਸੇ ਪੀੜਤ ਦੁਕਾਨਦਾਰ ਨੇ ਮਾਮਲਾ ਦਰਜ ਕਰਵਾਉਂਦੇ ਹੋਏ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।