ਅੰਮ੍ਰਿਤਸਰ 'ਚ ਜ਼ੋਰਦਾਰ ਧਮਾਕਾ, 2 ਦੀ ਮੌਤ

09/23/2019 7:18:25 PM

ਅੰਮ੍ਰਿਤਸਰ,(ਸੁਮਿਤ/ਅਰੁਣ): ਸ਼ਹਿਰ ਦੇ ਕੰਟੋਨਮੈਂਟ ਥਾਣਾ ਅਧੀਨ ਪੈਂਦੇ ਖੇਤਰ ਲਵ ਕੁਸ਼ ਨਗਰ ਪੁਤਲੀਘਰ ਵਿਖੇ ਸੋਮਵਾਰ ਸ਼ਾਮ ਕਰੀਬ ਸਾਢੇ 6 ਵਜੇ ਕਬਾੜ ਦੇ ਢੇਰ 'ਚੋਂ ਸਮਾਨ ਵੱਖ ਕਰਨ ਦੌਰਾਨ ਇਕ ਵੱਡਾ ਧਮਾਕਾ ਹੋਇਆ। ਜਿਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਇਕ ਢਾਈ ਸਾਲ ਦੇ ਬੱਚੇ ਸਮੇਤ ਪੰਜ ਲੋਕ ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਵੱਖ-ਵੱਖ ਨਿੱਜੀ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ, ਡੀ. ਸੀ. ਪੀ ਇੰਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਸਮੇਤ ਪੁਲਸ ਦੇ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ।

ਕੀ ਸੀ ਮਾਮਲਾ
ਇਲਾਕਾ ਵਾਸੀਆ ਮੁਤਾਬਕ ਥਾਣਾ ਕੰਟੋਨਮੈਂਟ ਦੀ ਪੁਲਸ ਵਲੋਂ ਥਾਣੇ ਦੀ ਸਾਫ ਸਫਾਈ ਦੇ ਚੱਲ ਰਹੇ ਅਭਿਆਨ ਦੌਰਾਨ ਕਮਸ਼ਿਨਰੇਟ ਪੁਲਸ ਦੇ ਇਕ ਥਾਣੇ ਵਲੋਂ ਕਬਾੜ ਨੂੰ ਚੁਕਾਇਆ ਜਾ ਰਿਹਾ ਸੀ। ਇਲਾਕਾ ਵਾਸੀ ਹਨੀ ਤੇ ਦੀਪਕ ਨੇ ਦੱਸਿਆ ਕਿ ਕਮਿਸ਼ਨਰ ਪੁਲਸ ਵਲੋਂ ਥਾਣਿਆਂ ਦੀ ਸਾਫ-ਸਫਾਈ ਦੇ ਸ਼ੁਰੂ ਕਰਵਾਏ ਅਭਿਆਨ ਦੌਰਾਨ ਇਕ ਥਾਣੇ ਦੀ ਪੁਲਸ ਵਲੋਂ ਥਾਣੇ ਦੀ ਸਾਫ-ਸਫਾਈ ਦੇ ਚੱਲਦਿਆਂ ਥਾਣੇ ਦੇ ਇਕ ਸੇਵਾਦਾਰ ਦੇ ਕਹਿਣ 'ਤੇ ਥਾਣੇ ਦਾ ਕਬਾੜ ਲਵਕੁਸ਼ ਨਗਰ ਵਾਸੀ ਗੁਰਪ੍ਰੀਤ ਸਿੰਘ ਵਲੋਂ ਥਾਣੇ ਦਾ ਕਬਾੜ ਕੱਲ ਸਵੇਰੇ ਤੋਂ ਚੁੱਕਣਾ ਸ਼ੁਰੂ ਕੀਤਾ ਸੀ ਅਤੇ ਅੱਜ ਬਾਅਦ ਦੁਪਹਿਰ ਤੱਕ ਉਸ ਵਲੋਂ ਸਾਰਾ ਕਬਾੜ ਚੁੱਕ ਕੇ ਆਪਣੇ ਘਰ ਲੈ ਗਏ। ਗੁਰਪ੍ਰੀਤ ਵਲੋਂ ਆਪਣੇ ਹੋਰ ਕੁੱਝ ਸਾਥੀਆਂ ਸਮੇਤ ਅੱਜ ਸਾਮ ਜਦ ਇਸ ਕਬਾੜ ਨੂੰ ਛਾਂਟਿਆ ਜਾ ਰਿਹਾ ਸੀ ਤਾਂ ਅਚਾਨਕ ਇਕ ਵੱਡਾ ਧਮਾਕਾ ਹੋਇਆ, ਜਿਸ ਨਾਲ ਰਜਿੰਦਰ ਮੋਟਾ ਤੇ ਰਤਨ ਲਾਲ ਪੁੱਤਰ ਸ਼ਾਮ ਲਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਵੇਖਦਿਆਂ ਹੀ ਵੇਖਦਿਆਂ ਮੌਕੇ 'ਤੇ ਉਨ੍ਹਾਂ ਦੀ ਮੌਤ ਹੋ ਗਈ। ਇਸੇ ਧਮਾਕੇ ਦੌਰਾਨ ਘਰ 'ਚ ਮੌਜੂਦ ਢਾਈ ਸਾਲ ਦੇ ਬੱਚੇ ਸਮੇਤ ਘਰ ਦੀ ਮਾਲਕਣ ਮਨਜੀਤ ਕੌਰ, ਗੁਰਨਾਮ ਸਿੰਘ, ਵਿਜੇ ਤੇ ਧਰਮਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਵੱਖ-ਵੱਖ ਨਿੱਜੀ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

PunjabKesari

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਧਮਾਕਾ ਜੋ ਕਿ ਥਾਣੇ ਦੇ ਕਬਾੜ 'ਚ ਮੌਜੂਦ ਕਿਸੇ ਸਰਕਾਰੀ ਅਸਲੇ ਨਾਲ ਹੋਇਆ ਮੰਨਿਆ ਜਾ ਰਿਹਾ ਹੈ। ਇਲਾਕਾ ਵਾਸੀਆ ਦੋਸ਼ ਲਗਾਇਆ ਕਿ ਪੁਲਸ ਵਲੋਂ ਬਿਨਾਂ ਕਿਸੇ ਦਸਤਾਵੇਜੀ ਸਬੂਤ ਦੇ ਇਹ ਕਬਾੜ ਦਾ ਸਮਾਨ ਚੁੱਕਵਾਇਆ ਗਿਆ ਹੈ। ਜਿਸ ਨਾਲ ਜਿੱਥੇ ਦੋ ਬੇਕਸੂਰ ਲੋਕਾਂ ਦੀ ਮੌਤ ਹੋਈ ਹੈ, ਉਥੇ ਨਾਲ ਹੀ ਪੰਜ ਹੋਰ ਲੋਕ ਮੌਤ ਦੇ ਨਾਲ ਜੂਝ ਰਹੇ ਹਨ। ਇਲਾਕਾ ਵਾਸੀ ਦੀਪਕ ਤੇ ਹਨੀ ਨੇ ਪੁਲਸ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ 'ਚ ਲੈਂਦਿਆਂ ਦੋਸ਼ ਲਗਾਇਆ ਕਿ ਇਨ੍ਹਾਂ ਬੇਕਸੂਰ ਮ੍ਰਿਤਕਾਂ ਤੇ ਜ਼ਖਮੀਆ ਦੀ ਮੌਤ ਦੇ ਜਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਦੇ ਦਾਇਰੇ 'ਚ ਲੈ ਕੇ ਜੇਕਰ ਕੱਲ ਸਵੇਰ 12 ਵਜ੍ਹੇ ਤੱਕ ਹੋਈ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵਲੋਂ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ।

PunjabKesari

ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ
ਮੌਕੇ 'ਤੇ ਪੁੱਜੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਦਾਂ ਜਾਵੇਗਾ।

ਇਲਾਕਾ ਵਾਸੀਆਂ ਪੁਲਸ ਦੇ ਖਿਲਾਫ ਨਾਅਰੇਬਾਜੀ ਕਰਕੇ ਕੱਢੀ ਭੜਾਸ
ਪੁਲਸ ਦੀ ਅਣਗਹਿਲੀ ਦੇ ਚੱਲਦਿਆਂ ਵਾਪਰੇ ਇਸ ਦਰਦਨਾਕ ਹਾਦਸੇ ਨੂੰ ਲੈ ਕੇ ਜਿੱਥੇ ਇਲਾਕਾ ਵਾਸੀਆ ਵਲੋਂ ਪੁਲਸ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਉਥੇ ਬੇਕਸੂਰ ਮੌਤ ਦੇ ਮੂੰਹ ਵਿਚ ਗਏ ਦੋ ਵਿਅਕਤੀਆਂ ਤੋਂ ਇਲਾਵਾ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ ਮੁਆਵਜੇ ਦੀ ਵੀ ਮੰਗ ਕੀਤੀ ਗਈ।

 


Related News