ਵਿਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਫ਼ਰਿਸ਼ਤਾ ਬਣੇ ਡਾ.ਓਬਰਾਏ, ਔਖੇ ਸਮੇਂ ਫੜ੍ਹੀ ਬਾਂਹ

Tuesday, Jul 14, 2020 - 02:17 PM (IST)

ਵਿਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਫ਼ਰਿਸ਼ਤਾ ਬਣੇ ਡਾ.ਓਬਰਾਏ, ਔਖੇ ਸਮੇਂ ਫੜ੍ਹੀ ਬਾਂਹ

ਅੰਮਿ੍ਰਤਸਰ (ਸੁਮਿਤ ਖੰਨਾ) : ਕੋਰੋਨਾ ਲਾਗ ਕਾਰਨ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ’ਚ ਫਸੇ ਹੋਏ ਹਨ, ਜਿਥੇ ਕੰਮ ਨਾ ਹੋਣ ਕਾਰਨ ਉਹ ਦੋ ਵਕਤ ਦੀ ਰੋਟੀ ਤੱਕ ਨੂੰ ਤਰਸ ਰਹੇ ਹਨ। ਸਰਬੱਤ ਦਾ ਭਲਾ ਟਰੱਸਟ ਵਲੋਂ ਇਨ੍ਹਾਂ ਪੰਜਾਬੀਆਂ ਦੀ ਵਤਨ ਵਾਪਸੀ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਦੁਬਈ ’ਚ ਕਈਆਂ ਕੰਪਨੀਆਂ ਬੰਦ ਹੋ ਚੁੱਕੀਆਂ ਹਨ ਤੇ ਕੰਪਨੀ ਮਾਲਕ ਫ਼ਰਾਰ ਹੋ ਚੁੱਕੇ, ਜਿਸ ਕਾਰਨ ਲੋਕਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ ਤੇ ਉਹ ਸੜਕਾਂ ’ਤੇ ਆ ਗਏ ਹਨ। ਉਹ ਦੋ ਵਕਤ ਦੀ ਰੋਟੀ ਤੱਕ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਉਥੇ ਬਹੁਤ ਸਾਰੇ ਪੀੜਤ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਸਾਡੇ ਕੋਲ ਨਾ ਤਾਂ ਕੁਝ ਖਾਣ ਨੂੰ ਹੈ ਤੇ ਨਾ ਹੀ ਟਿਕਟ ਦੇ ਪੈਸੇ ਹਨ, ਜਿਸ ਤੋਂ ਬਾਅਦ ਸਾਡੇ ਵਲੋਂ ਜਿਨਾਂ ਹੋ ਸਕਿਆ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ। ਇਸ ਨੂੰ ਦੇਖਦੇ ਹੋਏ ਅਸੀਂ 4 ਜਹਾਜ਼ਾਂ ਦਾ ਇੰਤਜ਼ਾਮ ਕੀਤਾ ਗਿਆ। ਇਨ੍ਹਾਂ ’ਚੋਂ ਪਹਿਲਾ ਜਹਾਜ਼ 7 ਜੁਲਾਈ ਨੂੰ 171 ਲੋਕਾਂ ਨੂੰ ਲੈ ਕੇ ਚੰਡੀਗੜ੍ਹ ਪੁੱਜਾ। ਦੂਜਾ ਜਹਾਜ਼ ਅੱਜ 174 ਲੋਕਾਂ ਨੂੰ ਲੈ ਕੇ ਅੰਮਿ੍ਰਤਸਰ ਪੁੱਜਾ ਹੈ। ਤੀਜਾ ਜਹਾਜ਼ 19 ਜੁਲਾਈ ਨੂੰ ਚੰਡੀਗੜ੍ਹ ਪਹੁੰਚੇਗਾ ਤੇ ਇਸ ਤੋਂ ਬਾਅਦ ਚੌਥਾ ਜਹਾਜ਼ 25 ਤਾਰੀਖ ਨੂੰ ਅੰਮਿ੍ਰਤਸਰ ਪੁੱਜੇਗਾ। ਉਨ੍ਹਾਂ ਕਿਹਾ ਕਿ ਫਲਾਈਟਾਂ ਤਾਂ ਸਰਕਾਰ ਵਲੋਂ ਵੀ ਸ਼ੁਰੂ ਕੀਤੀਆਂ ਗਈਆਂ ਪਰ ਕੋਈ ਵੀ ਫਲਾਈਟ ਬਿਨਾਂ ਟਿਕਟ ਦੇ ਪੈਸਿਆਂ ਤੋਂ ਨਹੀਂ ਹੈ ਇਸ ਲਈ ਸਾਡੇ ਵਲੋਂ ਇਨ੍ਹਾਂ ਜਹਾਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

ਇਸ ਦੇ ਨਾਲ ਹੀ ਡਾ. ਓਬਰਾਏ ਨੇ ਦੱਸਿਆ ਕਿ ਵਿਦੇਸ਼ ’ਚੋਂ ਹੁਣ ਤੱਕ ਉਨ੍ਹਾਂ ਵਲੋਂ 178 ਮਿ੍ਰਤਕ ਦੇਹਾਂ ਲਿਆਂਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ’ਚ ਜਿੰਨ੍ਹਾਂ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਉਥੇ ਹੀ ਕਰ ਦਿੱਤਾ ਗਿਆ। ਉਥੇ ਹੁਣ ਤੱਕ 14 ਦੇ ਕਰੀਬ ਪੰਜਾਬੀ ਜਿਨ੍ਹਾਂ ਦੀ ਉਮਰ 19 ਸਾਲ ਦੀ ਸੀ ਉਹ ਖ਼ੁਦਕੁਸ਼ੀ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਕੁਝ ਮਿ੍ਰਤਕ ਦੇਹਾਂ ਭਾਰਤ ਪੁੱਜ ਚੁੱਕੀਆਂ ਹਨ ਤੇ ਕੁਝ ਅਗਲੇ ਹਫ਼ਤੇ ’ਚ ਇਥੇ ਪਹੁੰਚ ਜਾਣਗੀਆਂ। ਇਸ ਨੂੰ ਦੇਖਦੇ ਹੋਏ ਅਸੀਂ ਸੋਚਿਆਂ ਕਿ ਕਿਉਂ ਨਾ ਲਾਸ਼ਾਂ ਦੀ ਥਾਂ ਜਿਊਂਦਿਆਂ ਨੂੰ ਬਚਾਇਆ ਜਾਵੇ। ਇਸ ਨੂੰ ਦੇਖਦੇ ਹੋਏ ਅਸੀਂ ਮੁਹਿੰਮ ਸ਼ੁਰੂ ਕੀਤੀ ਕਿ 26-27 ਹਜ਼ਾਰ ਖਰਚ ਕੇ ਉਥੇ ਫਸੇ ਦੀ ਘਰ ਵਾਪਸੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਅਗਲੇ ਮਹੀਨੇ 4 ਜਹਾਜ਼ ਹੋਰ ਪੰਜਾਬ ਭੇਜਣਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਬੱਚੇ ਵਿਦੇਸ਼ਾਂ ’ਚ ਮਜ਼ਬੂਰੀ ’ਚ ਆ ਕੇ ਕੋਈ ਗਲਤ ਕੰਮ ਕਰਨ। 

ਇਹ ਵੀ ਪੜ੍ਹੋਂ : ਰਾਵੀ ਦਰਿਆ ਪਾਰਲੇ ਪਿੰਡਾਂ ਦੀ ਡੋਰ ਬੇੜੀ ਸਹਾਰੇ


author

Baljeet Kaur

Content Editor

Related News