ਅੰਮ੍ਰਿਤਸਰ : ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ

Monday, May 14, 2018 - 11:51 AM (IST)

ਅੰਮ੍ਰਿਤਸਰ (ਸੁਮਤ ਖੰਨਾ) : ਪਿੰਡ ਉਡਰ ਦੇ ਕਿਸਾਨ ਪ੍ਰਤਾਪ ਸਿੰਘ ਪੁੱਤਰ ਮਹਿੰਦਰ ਸਿੰਘ (64) ਨੇ ਕਰਜ਼ੇ ਦੇ ਬੋਝ ਕਾਰਨ ਅੱਜ ਸਵੇਰੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ । ਇਸ ਮੌਕੇ ਮ੍ਰਿਤਕ ਪ੍ਰਤਾਪ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 12 ਏਕੜ ਜ਼ਮੀਨ ਹੈ । ਉਨ੍ਹਾਂ ਦੇ ਪਤੀ ਸਿਰ ਕਰੀਬ 8 ਲੱਖ 50 ਹਜ਼ਾਰ ਬੈਂਕ ਅਤੇ 3 ਲੱਖ 50 ਹਜ਼ਾਰ ਆੜ੍ਹਤੀਏ ਤੋਂ ਕਰਜ਼ਾ ਲਿਆ ਸੀ । ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਖੇਤੀਬਾੜੀ ਵਿਚ ਘਾਟਾ ਪੈ ਗਿਆ, ਜਿਸ ਕਰ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਤੋਂ ਅਸਮਰਥ ਰਹਿਣ ਕਾਰਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਦੇ ਪਤੀ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ।


Related News