ਜੌੜੀਆਂ ਧੀਆਂ ਨੂੰ ਫੁੱਲਾਂ ਵਾਲੀ ਕਾਰ ’ਚ ਘਰ ਲਿਆਂਦਾ ਘਰ, ਤਿੰਨ ਧੀਆਂ ਦੇ ਬਣੇ ਮਾਪੇ (ਵੀਡੀਓ)

09/04/2019 12:44:59 PM

ਅੰਮਿ੍ਰਤਸਰ (ਸੁਮਿਤ ਖੰਨਾ) : ਸਾਡੇ ਦੇਸ਼ ’ਚ ਅੱਜ ਵੀ ਕੁੜੀ ਤੇ ਮੁੰਡੇ ’ਚ ਫਰਕ ਸਮਝਿਆ ਜਾਂਦਾ ਹੈ। ਘਰ ’ਚ ਮੁੰਡਾ ਹੋਣ ’ਤੇ ਪਰਿਵਾਰ ਵਾਲਿਆਂ ਵਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਜੇਕਰ ਕੁੜੀ ਹੋ ਜਾਵੇ ਤਾਂ ਸੋਗ ਪੈ ਜਾਂਦਾ ਹੈ। ਕਈ ਮਾਂ-ਬਾਪ ਤਾਂ ਅਜਿਹੇ ਵੀ ਹੁੰਦੇ ਹਨ, ਜੋ ਕੁੜੀ ਦਾ ਜਨਮ ਹੋਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੰਦੇ ਹਨ। ਅੱਜ ਦੇ ਸਮੇਂ ’ਚ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹਨ, ਇਹ ਕਹਿਣਾ ਹੈ ਅੰਮਿ੍ਰਤਸਰ ਦੇ ਸੁਲਤਾਨਵਿੰਡ ਰੋਡ ’ਤੇ ਰਹਿਣ ਵਾਲੇ ਇਕ ਪਰਿਵਾਰ ਦਾ। ਇਸ ਪਰਿਵਾਰ ਦੇ ਘਰ ਇਕ ਨਹੀਂ ਸਗੋਂ ਦੋ ਕੁੜੀਆਂ ਨੇ ਜਨਮ ਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੱਸ ਦੇਈਏ ਕਿ ਇਨ੍ਹਾਂ ਦੇ ਘਰ ਪਹਿਲਾਂ ਵੀ ਇਕ ਕੁੜੀ ਹੈ। 

PunjabKesariਨਵ-ਜੰਮੀਆਂ ਬੱਚੀਆਂ ਨੂੰ ਫੁੱਲਾਂ ਵਾਲੀ ਕਾਰ ’ਚ ਘਰ ਲਿਆਂਦਾ ਗਿਆ ਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦਾ ਸਨਾਗਤ ਕੀਤਾ ਗਿਆ। ਇਸ ਮੌਕੇ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਹਿਲਾਂ ਵੀ ਇਕ ਕੁੜੀ ਹੈ, ਜਿਸ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੋ ਜੁੜਵਾਂ ਬੱਚੀਆਂ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਘਰ ’ਚ ਸਜਾਵਟ ਕੀਤੀ ਤੇ ਬੱਚੀਆਂ ਨੂੰ ਹਸਪਤਾਲ ’ਚ ਫੁੱਲਾਂ ਵਾਲੀ ਕਾਰ ’ਚ ਘਰ ਲਿਆਂਦਾ ਗਿਆ।  

PunjabKesari


Baljeet Kaur

Content Editor

Related News