ਅੰਮ੍ਰਿਤਸਰ : ਨਵਜੰਮੇ ਮੁੰਡੇ-ਕੁੜੀ ਨੂੰ ਪੰਘੂੜੇ 'ਚ ਛੱਡ ਕੇ ਤੁਰ ਗਏ ਬੇਰਹਿਮ

10/11/2019 4:49:51 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਅੱਜ ਰੈੱਡ ਕਰਾਸ ਦੇ ਪੰਘੂੜੇ 'ਚ ਇਕ ਨਹੀਂ ਸਗੋਂ ਦੋ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਜਾਣਕਾਰੀ ਮੁਤਾਬਕ ਜ਼ਿਲਾ ਪ੍ਰਸ਼ਾਸਨ ਵਲੋਂ ਅੰਮ੍ਰਿਤਸਰ 'ਚ ਲਗਾਏ ਗਏ ਪੰਘੂੜੇ 'ਚ ਅੱਜ ਕੋਈ ਦੋ ਬੱਚਿਆਂ ਨੂੰ ਛੱਡ ਗਿਆ, ਜਿਨ੍ਹਾਂ 'ਚੋਂ ਇਕ ਲੜਕੀ ਤੇ ਦੂਜਾ ਲੜਕਾ ਹੈ। ਦੋਹਾਂ ਬੱਚਿਆਂ ਦੀ ਹਾਲਤ ਠੀਕ ਨਹੀਂ ਸੀ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਅਨਾਥ ਆਸ਼ਰਮ ਭੇਜ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਦੋਹਾਂ ਬੱਚਿਆਂ ਨੂੰ ਗੋਦ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਹੋਵੇਗੀ। 

ਦੱਸ ਦੇਈਏ ਕਿ ਅੰਮ੍ਰਿਤਸਰ ਜ਼ਿਲੇ 'ਚ 2008 'ਚ ਰੈੱਡ ਕਰਾਸ ਵੱਲੋਂ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਇਸ ਸਕੀਮ ਤਹਿਤ ਇਸ ਪੰਘੂੜੇ 'ਚ 170 ਬੱਚੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 144 ਲੜਕੀਆਂ ਤੇ 26 ਲੜਕੇ ਹਨ। ਇਹ ਪੰਘੂੜਾ ਸਕੀਮ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ, ਜੋ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਜਾਂ ਉਨ੍ਹਾਂ ਨੂੰ ਸੜਕਾਂ 'ਤੇ ਮਰਨ ਲਈ ਸੁੱਟ ਦਿੰਦੇ ਸਨ।


Baljeet Kaur

Content Editor

Related News