ਪਘੂੰੜੇ 'ਚ ਆਈ ਇਸ ਨੰਨ੍ਹੀ ਨੂੰ ਮਿਲਿਆ ਅੰਤਰਦੀਪ ਨਾਂ

Wednesday, Feb 12, 2020 - 05:08 PM (IST)

ਪਘੂੰੜੇ 'ਚ ਆਈ ਇਸ ਨੰਨ੍ਹੀ ਨੂੰ ਮਿਲਿਆ ਅੰਤਰਦੀਪ ਨਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਘੂੜੇ 'ਚ ਆਈ ਨੰਨ੍ਹੀ ਪਰੀ ਨੂੰ ਨਹੀਂ ਪਤਾ ਕੀ ਉਸਦਾ ਕੀ ਕਸੂਰ ਹੈ, ਜੋ ਉਸਦੀ ਮਾਂ ਉਸਨੂੰ ਇਕੱਲਾ ਛੱਡ ਗਈ? ਇਨ੍ਹਾਂ ਸਵਾਲਾਂ ਦਾ ਜਵਾਬ ਸ਼ਾਇਦ ਨੰਨ੍ਹੀ ਬੱਚੀ ਨੂੰ ਕਦੇ ਨਾ ਮਿਲੇ। ਦਰਅਸਲ ਕੁਝ ਸਮਾਂ ਪਹਿਲਾਂ ਇਕ ਬੱਚੀ ਖੇਤਾਂ 'ਚੋਂ ਮਿਲੀ ਸੀ, ਜਿਸਦੀ ਸੂਚਨਾ ਇਕ ਕਿਸਾਨ ਨੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜ ਕੇ ਪੁਲਸ ਨੇ ਇਸ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਤੇ ਇਲਾਜ ਤੋਂ ਬਾਅਦ ਅੱਜ ਇਸ ਬੱਚੀ ਨੂੰ ਰੈੱਡ ਕ੍ਰਾਸ ਭਵਨ ਵਲੋਂ ਚਲਾਈ ਜਾ ਰਹੀ ਪੰਘੂੜਾ ਸਕੀਮ 'ਚ ਛੱਡ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ੋਸ਼ਲ ਵਰਕਰ ਅੰਕੁਰ ਸਿੰਘ ਨੇ ਦੱਸਿਆ ਕਿ ਬੱਚੀ ਤੰਦਰੁਸਤ ਹੈ ਤੇ ਇਸਨੂੰ ਲੁਧਿਆਣਾ ਦੇ ਚਾਲੀਡ ਸੈਂਟਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਸੂਮ ਨੂੰ ਅੰਤਰਦੀਪ ਦਾ ਨਾਂ ਦਿੱਤਾ ਗਿਆ ਹੈ ਤੇ ਇਸਦੀ ਸਾਰੀ ਜਾਣਕਾਰੀ ਚਾਲੀਡ ਕੇਅਰ ਐਂਡ ਐਡੋਪਸ਼ਨ 'ਕਾਰਾ' ਵੈਬਸਾਈਟ 'ਤੇ ਪਾਈ ਜਾਵੇਗੀ, ਜਿਸ ਰਾਹੀਂ ਬੱਚੀ ਨੂੰ ਗੋਦ ਲਿਆ ਜਾ ਸਕੇਗਾ।  


author

Baljeet Kaur

Content Editor

Related News