ਅੰਮ੍ਰਿਤਸਰ 'ਚ ਲੱਗੇ 'ਦੇਸ਼ ਦਾ ਗੱਦਾਰ ਸਿੱਧੂ' ਦੇ ਪੋਸਟਰ (ਵੀਡੀਓ)
Wednesday, Feb 20, 2019 - 03:02 PM (IST)
ਅੰਮ੍ਰਿਤਸਰ (ਗੁਰਪ੍ਰੀਤ) : ਪੁਲਵਾਮਾ 'ਚ ਹੋਏ ਹਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਲਗਾਤਾਰ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਇਸ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ਤੇ ਅੰਮ੍ਰਿਤਸਰ 'ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ 'ਤੇ ਕਾਲਖ ਮਲੀ ਗਈ ਸੀ, ਉਥੇ ਹੀ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਚੌਕਾਂ 'ਚ 'ਦੇਸ਼ ਦਾ ਗੱਦਾਰ ਸਿੱਧੂ ਹੈ' ਦੇ ਪੋਸਟਰ ਲਗਾਏ ਗਏ ਹਨ। ਇਸ ਦੀ ਖਬਰ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਨੂੰ ਮਿਲੀ ਤਾਂ ਨਗਰ ਨਿਗਮ ਟੀਮ ਦੇ ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਚੌਕਾਂ 'ਚੋਂ ਬੋਰਡ ਹਟਾਏ ਗਏ। ਨਿਗਮ ਕਰਮਚਾਰੀਆਂ ਵਲੋਂ ਫਿਲਹਾਲ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਬੇਸ਼ੱਕ ਨਿਗਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਸਿੱਧੂ ਖਿਲਾਫ ਲੱਗੇ ਬੋਰਡ ਹਟਾ ਦਿੱਤੇ ਗਏ ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸਕਿਆ ਕਿ ਪੋਸਟਰ ਕਿਸ ਨੇ ਲਗਾਏ ਸਨ।
