ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਜਾਂਚ ਸਰਕਾਰ ਸੀ. ਬੀ. ਆਈ. ਨੂੰ ਸੌਂਪੇ: ਵਾਲੀਆ, ਧਵਨ
Wednesday, Aug 05, 2020 - 02:29 PM (IST)
ਅੰਮ੍ਰਿਤਸਰ (ਅਨਜਾਣ) : ਪੰਜਾਬ 'ਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਾਂਚ ਸਰਕਾਰ ਸੀ. ਬੀ. ਆਈ. ਨੂੰ ਸੌਂਪੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਐੱਸ. ਐੱਚ. ਵਾਲੀਆ ਤੇ ਸ਼ਹਿਰੀ ਜਨਰਲ ਸਕੱਤਰ ਦੀਕਸ਼ਿਤ ਧਵਨ ਨੇ ਇਕ ਮੀਟਿੰਗ ਉਪਰੰਤ ਕੀਤਾ।
ਇਹ ਵੀ ਪੜ੍ਹੋਂ : ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ
ਉਕਤ ਦੋਵੇਂ ਨੇਤਾਵਾਂ ਨੇ ਕਿਹਾ ਕਿ 2017 ਦੀ ਇਲੈਕਸ਼ਨ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਚੋਣਾਂ ਜਿੱਤੀਆਂ ਸਨ ਕਿ ਉਹ ਪੰਜਾਬ ਅੰਦਰੋਂ ਨਸ਼ਾ ਜੜ੍ਹ ਤੋਂ ਖ਼ਤਮ ਕਰ ਦੇਣਗੇ। ਪਰ ਇੰਝ ਲੱਗਦਾ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਕਾਰੋਬਾਰ ਪੰਜਾਬ ਪੁਲਸ ਤੇ ਐਕਸਾਈਜ਼ ਵਿਭਾਗ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ। ਆਰੰਭਿਕ ਜਾਂਚ ਤੋਂ ਇਹ ਸੰਕੇਤ ਮਿਲਦੇ ਹਨ ਕਿ ਗੈਰ ਕਾਨੂੰਨੀ ਢੰਗ ਨਾਲ ਕੱਢੀ ਜਾ ਰਹੀ ਸ਼ਰਾਬ ਨੂੰ ਕੁਝ ਗਿਰੋਹ, ਢਾਬਾ ਸੰਚਾਲਕ ਤੇ ਵਿਕਰੇਤਾ ਪੁਲਸ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਮਿਲੀ ਭੁਗਤ ਨਾਲ ਪਿਛਲੇ 30 ਸਾਲਾਂ ਤੋਂ ਨਿੱਡਰਤਾ ਪੂਰਵਕ ਚਲਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਖੁਦ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਅਕਾਲੀ ਦਲ ਵੀ ਉਨਾਂ ਹੀ ਜਿੰਮੇਵਾਰ ਹੈ ਕਿਉਂਕਿ ਉਨ੍ਹਾਂ ਦੇ ਰਾਜ 'ਚ ਵੀ ਏਹੋ ਕੁਝ ਚੱਲਦਾ ਸੀ।
ਉਨ੍ਹਾਂ ਕਿਹਾ ਕਿ ਇਸਦੀ ਜਾਂਚ ਸਰਕਾਰੀ ਅਧਿਕਾਰੀਆਂ ਕੋਲੋਂ ਕਰਵਾਉਣ ਤੇ ਨਿਰਪੱਖ ਨਹੀਂ ਹੋਵੇਗੀ ਇਸ ਲਈ ਜਾਂ ਕਿਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਜਾਂ ਸੀ. ਬੀ. ਆਈ. ਤੋਂ ਕਰਵਾਈ ਜਾਵੇ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ