ਅੰਮ੍ਰਿਤਸਰ 'ਚ ਕੋਰੋਨਾ ਦਾ ਵੱਡਾ ਬਲਾਸਟ 8 ਮਹੀਨੇ ਦੇ ਬੱਚੇ ਸਣੇ 13 ਮਾਮਲੇ ਆਏ ਸਾਹਮਣੇ
Sunday, Jun 07, 2020 - 06:48 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ): ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਵਹਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ 8 ਮਹੀਨੇ ਦੇ ਬੱਚੇ ਦੇ ਇਲਾਵਾ 12 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦਾ ਆਂਕੜਾ ਵੱਧ ਕੇ 481 ਹੋ ਗਿਆ ਹੈ, ਜਿਨ੍ਹਾਂ 'ਚੋਂ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ 'ਚ ਪੰਜਾਬ ਭਰ 'ਚ ਸਭ ਤੋਂ ਵਧ ਕੋਰੋਨਾ ਵਾਇਰਸ ਦੇ ਕੇਸ ਪਾਏ ਗਏ ਹਨ। ਸਿਹਤ ਵਿਭਾਗ ਵਲੋਂ ਜ਼ਿਲ੍ਹੇ ਨੂੰ ਰੈੱਡ ਜ਼ੋਨ ਐਲਾਨਿਆ ਗਿਆ ਹੈ। ਪ੍ਰਸ਼ਾਸਨ ਵਲੋਂ ਕਮਿਊਨਟੀ 'ਚ ਫੇਲ ਰਹੇ ਕੋਰੋਨਾ ਨਾ ਰੋਕਣ ਦੇ ਲਈ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪ੍ਰਤੀ ਦਿਨ ਕਮਿਊਨਟੀ ਨਾਲ ਲਗਾਤਾਰ ਕੇਸ ਵੱਧ ਰਹੇ ਹਨ।
ਇਹ ਵੀ ਪੜ੍ਹੋ: ਕੁੜੀ ਨੂੰ ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਮਾਪਿਆਂ ਨੇ ਕੀਤਾ ਜਾਨਵਰਾਂ ਵਾਂਗ ਵਤੀਰਾ
ਇਹ ਵੀ ਪੜ੍ਹੋ: ਦਿਲ ਕੰਬਾਅ ਦੇਣ ਵਾਲਾ ਹਾਦਸਾ, ਮੋਟਰਸਾਈਕਲ 'ਚ ਫਸੀ ਚੁੰਨੀ, ਧੜ ਤੋਂ ਵੱਖ ਹੋਇਆ ਸਿਰ (ਵੀਡੀਓ)