ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)

Thursday, Aug 13, 2020 - 01:49 PM (IST)

ਅੰਮ੍ਰਿਤਸਰ : ਕੋਰੋਨਾ ਦਾ ਪ੍ਰਕੋਪ ਦੁਨੀਆ ਭਰ 'ਚ ਲਗਾਤਾਰ ਜਾਰੀ ਹੈ। ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਲੋਕਾਂ 'ਚ ਕਾਫ਼ੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਲਾਂਕਿ ਹਰ ਕੋਈ ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਬੀਮਾਰੀ ਤੋਂ ਖੁਦ ਨੂੰ ਅਤੇ ਆਪਣੇ ਪਰਿਵਾਰ ਬਚਾਅ ਲਵੇ ਪਰ ਡਰ ਲਗਾਤਾਰ ਬਣਿਆ ਹੋਇਆ ਹੈ। ਇਸੇ ਡਰ 'ਚ ਰੂਸ ਦੀ ਵੈਕਸੀਨ ਉਮੀਦ ਦੀ ਕਿਰਣ ਬਣ ਕੇ ਸਾਹਮਣੇ ਆਈ ਹੈ। ਦੂਜੇ ਪਾਸੇ ਡਬਲਯੂ.ਓ.ਐੱਚ.ਵਲੋਂ ਵੀ ਲਗਾਤਾਰ ਕੋਰੋਨਾ ਨੂੰ ਲੈ ਕੇ ਅਲਰਟ ਕੀਤਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਹੁਣ ਇਸ ਦਾ ਇਕ ਨਵਾਂ ਲੱਛਣ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 

ਇਹ ਵੀ ਪੜ੍ਹੋਂ : ਸਹੁਰਾ ਪਰਿਵਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਇਕ ਹੋਰ ਵਿਆਹੁਤਾ, ਦੁਖੀ ਹੋ ਚੁੱਕਿਆ ਖ਼ੌਫ਼ਨਾਕ ਕਦਮ

ਕੋਰੋਨਾ ਨੂੰ ਸਮਝਾ ਬਹੁਤ ਮੁਸ਼ਕਲ ਹੈ ਤੇ ਇਹ ਗੱਲ ਇਕ ਵਾਰ ਫਿਰ ਤੋਂ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਡਾਕਟਰਾਂ ਵਲੋਂ ਲਗਾਤਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਆਪਣਾ ਰੂਪ ਬਦਲ ਰਿਹਾ ਹੈ ਤੇ ਇਸ ਦੇ ਨਵੇਂ ਰੂਪ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ। ਡਾਕਟਰ ਮੁਤਾਬਕ ਜੇਕਰ ਤੁਹਾਨੂੰ ਵਾਰ-ਵਾਰ ਹਿੱਚਕੀ ਆਉਂਦੀ ਹੈ ਤਾਂ ਤੁਹਾਨੂੰ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੀ ਕੋਰੋਨਾ ਹੋਣ ਦਾ ਖ਼ਤਰਾ ਹੈ। ਇਹ ਗੱਲ ਇਕ ਅਮਰੀਕੀ ਅਧਿਐਨ 'ਚ ਸਾਹਮਣੇ ਆਈ ਹੈ। ਮਾਹਿਰਾਂ ਦੇ ਮੁਤਾਬਕ ਹੁਣ ਤੱਕ ਕੋਵਿਡ-19 ਦੇ ਕਈ ਲੱਛਣ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਲਗਾਤਾਰ ਹਿੱਚਕੀ ਆਉਣਾ ਵੀ ਕੋਰੋਨਾ ਵਾਇਰਸ ਦਾ ਲੱਛਣ ਹੋ ਸਕਦਾ ਹੈ। 

ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼

ਅਮਰੀਕਾ 'ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ 62 ਸਾਲ ਦੇ ਇਕ ਵਿਅਕਤੀ ਨੂੰ 4 ਦਿਨ ਲਗਾਤਾਰ ਹਿੱਚਕੀ ਆਈ, ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸ਼ਿਕਾਗੋ ਦੇ ਇਸ ਵਿਅਕਤੀ 'ਚ ਜਾਂਚ ਤੋਂ ਪਹਿਲਾਂ ਕੋਰੋਨਾ ਦਾ ਕੋਈ ਵੱਡਾ ਲੱਛਣ ਨਹੀਂ ਸੀ। ਉਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਫੇਫੜਿਆ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ ਉਸ ਦੇ ਫ਼ੇਫੜੇ ਸੁੱਜੇ ਹੋਏ ਸਨ। ਇਥੋਂ ਤੱਕ ਕਿ ਫ਼ੇਫ਼ੜਿਆ 'ਚੋਂ ਖੂਨ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ ਜਦਕਿ ਉਸ ਨੂੰ ਫ਼ੇਫ਼ੜਿਆਂ ਦੀ ਕੋਈ ਬੀਮਾਰੀ ਨਹੀਂ ਸੀ। ਡਾਕਟਰਾਂ ਮੁਤਾਬਕ ਇਹ ਹਿੱਚਕੀ ਦੇ ਕਾਰਨ ਹੋਇਆ ਸੀ। ਤਿੰਨ ਦਿਨ ਇਲਾਜ ਤੋਂ ਬਾਅਦ ਉਸ ਦੀ ਸਿਹਤ 'ਚ ਥੋੜਾ ਸੁਧਾਰ ਹੋਇਆ ਸੀ। ਅਮਰੀਕੀ ਮਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ 48 ਘੰਟੇ ਹਿੱਚਕੀ ਦਾ ਆਉਣਾ ਬੰਦ ਨਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ। 


author

Baljeet Kaur

Content Editor

Related News