ਅੰਮ੍ਰਿਤਸਰ: ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਲੋਂ ਹਸਪਤਾਲ 'ਚ ਹੰਗਾਮਾ, ਦਿੱਤੀ ਚਿਤਾਵਨੀ

Monday, May 11, 2020 - 01:07 PM (IST)

ਅੰਮ੍ਰਿਤਸਰ: ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਲੋਂ ਹਸਪਤਾਲ 'ਚ ਹੰਗਾਮਾ, ਦਿੱਤੀ ਚਿਤਾਵਨੀ

ਅੰਮ੍ਰਿਤਸਰ (ਦਲਜੀਤ ਸ਼ਰਮਾ): ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਇਕ ਵਾਰ ਫਿਰ ਤੋਂ ਘਰ ਜਾਣ ਦੀ ਜਿੱਦ ਨੂੰ ਲੈ ਕੇ ਹੰਗਾਮਾ ਕੀਤਾ ਹੈ। ਮਰੀਜ਼ਾਂ ਨੇ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਛੁੱਟੀ ਨਾ ਦਿੱਤੀ ਗਈ ਤਾਂ ਉਹ ਹਸਪਤਾਲ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦੇਣਗੇ। ਮਰੀਜ਼ਾਂ ਦੀ ਗੱਲ ਸੁਣ ਕੇ ਡਾਕਟਰਾਂ ਵਲੋਂ ਕੋਰੋਨਾ ਆਈਸੋਲੇਸ਼ਨ ਵਾਰਡ ਦੇ ਬਾਹਰ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧ 'ਚ ਜਾਣੂੰ ਕਰਵਾਇਆ ਗਿਆ ਹੈ। ਮਰੀਜ਼ ਘਰ ਜਾਣ ਦੀ ਜਿੱਦ ਨੂੰ ਲੈ ਕੇ ਅੜੇ ਹੋਏ ਹਨ ਅਤੇ ਉਨ੍ਹਾਂ ਨੇ ਅੱਜ ਡਾਕਟਰਾਂ ਨੂੰ ਫਿਰ ਟੈਸਟਿੰਗ ਦੇ ਲਈ ਦਿੱਤੇ ਜਾਣ ਵਾਲੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਡਾ.ਓਬਰਾਏ ਨੇ ਮੁੜ ਵਿਖਾਈ ਦਰਿਆਦਿਲੀ, ਦੂਜੇ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਭੇਜੇ ਸਰਜੀਕਲ ਮਾਸਕ

ਦੱਸਣਯੋਗ ਹੈ ਕਿ ਕਾਰਡਿਓ ਥ੍ਰੈਰਸਿਸ ਵਾਰਡ 'ਚ 23 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਹਸਪਤਾਲ ਦੇ ਕਾਰਡਿਓ ਥ੍ਰੈਸਿਸ ਵਾਰਡ 'ਚ ਇਨ੍ਹਾਂ ਮਰੀਜ਼ਾਂ ਵਲੋਂ ਖੂਬ ਹੰਗਾਮਾ ਕੀਤਾ ਗਿਆ ਹੈ। ਉਸ ਸਮੇਂ ਵੀ ਘਰ ਜਾਣ ਦੀ ਜਿੱਦ 'ਤੇ ਅੜੇ ਰਹੇ ਅਤੇ ਇਨ੍ਹਾਂ ਮਰੀਜ਼ਾਂ ਨੇ ਭੋਜਨ ਖਾਣ ਤੋਂ ਵੀ ਮਨ੍ਹਾ ਕਰਦੇ ਹੋਏ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਮੋਗਾ ’ਚ ਕੋਰੋਨਾ ਦਾ ਕਹਿਰ ਜਾਰੀ, 2 ਮਾਮਲੇ ਆਏ ਸਾਹਮਣੇ


author

Shyna

Content Editor

Related News