ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 7 ਪੁਲਸ ਮੁਲਾਜ਼ਮਾਂ ਸਮੇਤ 11 ਲੋਕ ਪਾਜ਼ੇਟਿਵ
Thursday, Jul 30, 2020 - 04:19 PM (IST)
ਅੰਮ੍ਰਿਤਸਰ (ਅਵਦੇਸ਼) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ, ਜਿਥੇ 7 ਪੁਲਸ ਮੁਲਾਜ਼ਮਾਂ ਸਮੇਤ 11 ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਨਾਲ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1732 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 1227 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 73 ਮਰੀਜ਼ ਹੁਣ ਤੱਕ ਦਮ ਤੋੜ ਚੁੱਕੇ ਹਨ।
ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1732, ਲੁਧਿਆਣਾ 2833, ਜਲੰਧਰ 2165, ਮੋਹਾਲੀ 'ਚ 770, ਪਟਿਆਲਾ 'ਚ 1588, ਹੁਸ਼ਿਆਰਪੁਰ 'ਚ 536, ਤਰਨਾਰਨ 336, ਪਠਾਨਕੋਟ 'ਚ 353, ਮਾਨਸਾ 'ਚ 112, ਕਪੂਰਥਲਾ 242, ਫਰੀਦਕੋਟ 271, ਸੰਗਰੂਰ 'ਚ 1019, ਨਵਾਂਸ਼ਹਿਰ 'ਚ 299, ਰੂਪਨਗਰ 234, ਫਿਰੋਜ਼ਪੁਰ 'ਚ 335, ਬਠਿੰਡਾ 331, ਗੁਰਦਾਸਪੁਰ 490, ਫਤਿਹਗੜ੍ਹ ਸਾਹਿਬ 'ਚ 333, ਬਰਨਾਲਾ 179, ਫਾਜ਼ਿਲਕਾ 263, ਮੋਗਾ 316, ਮੁਕਤਸਰ ਸਾਹਿਬ 271 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।