ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਬਖੇੜਾ, ਦੇਖੋ ਕਿਵੇਂ ਆਗੂਆਂ ਨੇ ਕੱਢੀ ਭੜਾਸ (ਵੀਡੀਓ)

Tuesday, Jul 21, 2020 - 05:09 PM (IST)

ਅੰਮ੍ਰਿਤਸਰ (ਸਮਿਤ ਖੰਨਾ): ਪੰਜਾਬ ਦੇ ਸਿੱਖਾਂ ਤੇ ਹਰਿਆਣਾ ਦੇ ਜਾਟਾਂ ਖਿਲ਼ਾਫ ਬਿਆਨਬਾਜ਼ੀ ਕਰ ਕੇ ਤ੍ਰਿਪੁਰਾ ਦੇ ਸੀ.ਐੱਮ.ਬਿਪਲਬ ਦੇਵ ਬੁਰੀ ਤਰ੍ਹਾਂ ਫਸ ਗਏ ਹਨ। ਬਿਪਲਬ ਦੇਵ ਦੇ ਇਸ ਬਿਆਨ 'ਤੇ ਜਿੱਥੇ ਸਿਆਸਤ ਗਰਮਾ ਗਈ ਹੈ, ਉੱਥੇ ਹੀ ਸਿੱਖ ਜਥੇਬੰਦੀਆਂ ਵਲੋਂ ਵੀ ਇਸ ਬਿਆਨ ਦੀ ਨਿੰਦਾ ਕਰਦਿਆਂ ਇਸ ਟਿੱਪਣੀ ਲਈ ਭਾਜਪਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਕ ਜ਼ਿੰਮੇਵਾਰ ਵਿਅਕਤੀ ਜੋ ਮੁੱਖ ਮੰਤਰੀ ਦੇ ਆਹੁਦੇ 'ਤੇ ਬੈਠਾ ਹੋਵੇ ਉਸ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਨੋਟਿਸ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਇਹ ਬੇਸ਼ਰਮੀ ਦੀ ਹੱਦ ਹੈ। 

ਇਹ ਵੀ ਪੜ੍ਹੋਂ :ਪੱਤਰਕਾਰੀ ਦੀ ਧੌਂਸ ਦਿਖਾ ਨੌਜਵਾਨ ਔਰਤ ਨਾਲ ਕੀਤਾ ਜਬਰ-ਜ਼ਨਾਹ, ਖਿੱਚੀਆਂ ਇਤਰਾਜ਼ੋਗ ਤਸਵੀਰਾਂ

ਇਸ ਦੇ ਨਾਲ ਹੀ ਆਪ ਆਗੂ ਹਰਪਾਲ ਚੀਮਾ ਨੇ ਭਾਜਪਾ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਤੁਰੰਤ ਉਹ ਇਹ ਬਿਆਨ ਵਾਪਸ ਲਏ ਤੇ ਤ੍ਰਿਪੁਰਾ ਦੇ ਸੀ. ਐੱਮ. ਨੂੰ ਅਹੁਦੇ ਤੋਂ ਲਾਂਭੇ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਨੈਸ਼ਨਲ ਪੱਧਰ 'ਤੇ ਪੰਜਾਬੀ ਭਾਈਚਾਰੇ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਤ੍ਰਿਪਰਾ ਦੇ ਸੀ. ਐੱਮ. ਵਲੋਂ ਸਿੱਖਾਂ 'ਤੇ ਜੋ ਟਿੱਪਣੀ ਕੀਤੀ ਹੈ ਉਬ ਬਹੁਤ ਹੀ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਬਿਪਲਬ ਦੇਵ ਨੂੰ ਇਤਿਹਾਸ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਮਾਗ ਦੀ ਕਮੀ ਕਿਸੇ ਕੋਲ ਹੈ ਤਾਂ ਉਹ ਬਿਪਲਬ ਦੇਵ ਕੋਲ ਹੈ, ਜਿੰਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਗੁਰਤੇਜ਼ ਸਿੰਘ ਵਰਗੇ ਸਿੱਖ ਵੀ ਨੇ। ਉਨ੍ਹਾਂ ਕਿਹਾ ਕਿ ਇਸ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਕੋਲ ਦਿਮਾਗ ਦੀ ਕਮੀ ਹੈ। 

ਇਹ ਵੀ ਪੜ੍ਹੋਂ :ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

ਦੱਸਣਯੋਗ ਹੈ ਕਿ ਬਿਪੁਲਬ ਦੇਵ ਸਿੱਖਾਂ ਤੇ ਜਾਟਾਂ ਨੂੰ ਘੱਟ ਦਿਮਾਗ ਵਾਲਾ ਦੱਸ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਨੂੰ ਸਰੀਰਕ ਤੌਰ 'ਤੇ ਬਲਵਾਨ ਦੱਸਿਆ ਪਰ ਬਿਪੁਲਬ ਦੇਵ ਬਿਆਨ ਤੋਂ ਖ਼ਫਾ ਪੰਜਾਬੀ ਇਸ ਨੂੰ ਘੱਟ ਗਿਣਤੀਆਂ 'ਤੇ ਭਾਜਪਾ ਦਾ ਹਮਲਾ ਦੱਸ ਰਹੇ ਹਨ।
ਦੂਜੇ ਪਾਸੇ ਭਾਜਪਾ ਨੇ ਵੀ ਸਫਾਈ ਦਿੰਦੇ ਹੋਏ ਇਸ ਨੂੰ ਬਿਪਲਬ ਦੇਵ ਦੇ ਨਿੱਜੀ ਵਿਚਾਰ ਦੱਸਿਆ ਨਾ ਕਿ ਪਾਰਟੀ ਦੀ ਸੋਚ। ਭਾਜਪਾ ਆਗੂ ਤਰੁਣ ਚੁੱਘ ਨੇ ਬਿਪਲਬ ਦੇਵ ਦੇ ਬਿਆਨ ਦੀ ਨਿੰਦਾ ਕੀਤੀ ਗਈ। ਹਾਲਾਂਕਿ ਬਿਪਲਬ ਦੇਵ ਵਲੋਂ ਟਵੀਟ ਕਰਕੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਮੁਆਫੀ ਮੰਗ ਲਈ ਗਈ ਹੈ।  ਉਨ੍ਹਾਂ ਲਿਖਿਆ ਹੈ ਕਿ 'ਅਗਰਤਲਾ ਪ੍ਰੈੱਸ ਕਲੱਬ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੈਂ ਆਪਣੇ ਪੰਜਾਬੀ ਤੇ ਜਾਟ ਭਰਾਵਾਂ ਦੇ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰਾ ਇਰਾਦਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੈਨੂੰ ਪੰਜਾਬੀ ਤੇ ਜਾਟ ਦੋਵੇਂ ਹੀ ਭਾਈਚਾਰਿਆਂ 'ਤੇ ਮਾਣ ਹੈ। ਮੈਂ ਖ਼ੁਦ ਕਾਫੀ ਸਮੇਂ ਤੱਕ ਇਨ੍ਹਾਂ ਵਿਚਾਲੇ ਰਿਹਾ ਹਾਂ। ਮੇਰੇ ਕਈ ਖਾਸ ਮਿੱਤਰ ਇਸੇ ਭਾਈਚਾਰੇ 'ਚੋਂ ਹਨ। ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸਦੇ ਲਈ ਮੈਂ ਨਿੱਜੀ ਤੌਰ 'ਤੇ ਮੁਆਫੀ ਮੰਗਦਾ ਹਾਂ।'


author

Baljeet Kaur

Content Editor

Related News