ਕੈਪਟਨ ਸਰਕਾਰ 'ਤੇ ਭੜਕੀ ਭਾਜਪਾ, ਕਿਹਾ- ਸਿਰਫ਼ ਕਰਫਿਊ ਨਾਲ ਨਹੀ ਚੱਲੇਗਾ ਕੰਮ

Thursday, Aug 27, 2020 - 09:11 AM (IST)

ਕੈਪਟਨ ਸਰਕਾਰ 'ਤੇ ਭੜਕੀ ਭਾਜਪਾ, ਕਿਹਾ- ਸਿਰਫ਼ ਕਰਫਿਊ ਨਾਲ ਨਹੀ ਚੱਲੇਗਾ ਕੰਮ

ਅੰਮ੍ਰਿਤਸਰ (ਕਮਲ) : ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਵਿਧਾਨ ਸਭਾ ਦੇ ਜਲਿਆਂਵਾਲੇ ਬਾਗ ਮੰਡਲ ਦੇ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਰੋਨਾ ਮਹਾਮਾਰੀ ਦੇ ਦੌਰ 'ਚ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਰਥਿਕ ਮਦਦ ਦੇਣ 'ਚ ਨਾਕਾਮ ਰਹੀ ਹੈ । ਚੁੱਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਸਿਰਫ਼ ਦੁਕਾਨਾਂ ਬੰਦ ਕਰਵਾ ਕੇ ਅਤੇ ਕਰਫਿਊ ਲਾਉਣ ਨਾਲ ਨਹੀਂ ਹੋਵੇਗਾ। ਇਸ ਲਈ ਹੈਲਥ ਇੰਫਰਾਸਟਰਕਚਰ ਵੀ ਦਰੁਸਤ ਕਰਨਾ ਪਵੇਗਾ।

ਇਹ ਵੀ ਪੜ੍ਹੋ : ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

ਚੁੱਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਪੰਜਾਬ ਸਰਕਾਰ ਸ਼ਰਾਬ ਅਤੇ ਰੇਤ ਮਾਈਨਿੰਗ ਮਾਫੀਆ ਨੂੰ ਤਾਂ ਦਿਲ ਖੋਲ੍ਹ ਕੇ ਛੋਟ ਦੇਣ 'ਚ ਵਿਅਸਤ ਹੈ ਪਰ ਪੰਜਾਬ ਦੇ 1 ਕਰੋੜ 41 ਲੱਖ ਗਰੀਬ ਲੋਕਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਦੇ ਮਾਮਲੇ ਵਿਚ ਆਪਣੇ ਚੋਣ ਨਿਸ਼ਾਨ ਹੱਥ ਨੂੰ ਖੜਾ ਕਰਕੇ ਗਰੀਬਾਂ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੀ ਹੈ । ਚੁੱਘ ਨੇ ਕੈਪਟਨ ਸਰਕਾਰ ਵਲੋਂ 28 ਅਗਸਤ ਨੂੰ ਬੁਲਾਏ ਗਏ ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਨੂੰ ਸੀਮਤ ਮਿਆਦ ਦਾ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ 'ਚ ਸਭ ਤੋਂ ਪਹਿਲਾ ਏਜੰਡਾ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਤ ਪੰਜਾਬ ਦੇ ਮੱਧਵਰਗੀ ਲੋਕਾਂ, ਛੋਟੇ ਦੁਕਾਨਦਾਰਾਂ, ਲਘੂ ਅਤੇ ਮੱਧ ਕਾਰਖਾਨੇ ਚਲਾਉਣ ਵਾਲੇ ਗਰੁੱਪਾਂ, ਦਿਹਾੜੀਦਾਰ ਮਜ਼ਦੂਰਾਂ, ਆਟੋ ਰਿਕਸ਼ਾ, ਈ-ਰਿਕਸ਼ਾ ਡਰਾਈਵਰਾਂ, ਹੱਥ ਰਿਕਸ਼ਾ, ਰੇਹੜੀ ਲਾਉਣ ਵਾਲੇ ਲੋਕਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਘਰੇਲੂ ਅਤੇ ਦੁਕਾਨਾਂ ਦੇ ਬਿਜਲੀ ਬਿੱਲਾਂ ਉੱਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਏ।

ਇਹ ਵੀ ਪੜ੍ਹੋ :ਰੂਹ ਕੰਬਾਊ ਵਾਰਦਾਤ : 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਉਨ੍ਹਾਂ ਕਿਹਾ ਕਿ ਇਸਦੇ ਨਾਲ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਮੁਤਾਬਕ ਵਿਧਵਾ, ਬੁਢਾਪਾ ਅਤੇ ਦਿਵਿਆਂਗ ਲੋਕਾਂ ਦੀ ਪੈਨਸ਼ਨ ਸਤੰਬਰ ਮਹੀਨੇ ਤਕ ਦੇਣ ਦਾ ਐਲਾਨ ਕਰਕੇ ਸਮਾਜ ਦੇ ਜ਼ਰੂਰਤਮੰਦ ਲੋਕਾਂ ਨੂੰ ਰਾਹਤ ਦਿਓ। ਚੁੱਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਇਕ ਦਿਨਾਂ ਵਿਧਾਨਸਭਾ ਸੈਸ਼ਨ ਵਿਚ ਪੰਜਾਬ ਦੇ 1 ਕਰੋੜ 41 ਲੱਖ ਗਰੀਬ ਅਤੇ ਮੱਧਵਰਗੀ ਲੋਕਾਂ ਦੇ ਹਿੱਤ ਵਿਚ ਮਤਾ ਪਾਸ ਕਰੇ ਨਹੀਂ ਤਾਂ ਪੰਜਾਬ ਦੀ ਜਨਤਾ ਲੋਕ ਅੰਦੋਲਨ ਚਲਾ ਕੇ ਕੈਪਟਨ ਸਰਕਾਰ ਦਾ ਬੋਰੀਆ ਬਿਸਤਰਾ ਸਮੇਂ ਤੋਂ ਪਹਿਲਾਂ ਬੰਨ੍ਹਣ ਵਿਚ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਮੰਡਲ ਪ੍ਰਧਾਨ ਸੰਦੀਪ ਬਹਿਲ, ਹੀਰਾ ਲਾਲ, ਰਾਕੇਸ਼ ਹੈਪੀ, ਮੁਕੇਸ਼ ਵੋਹਰਾ, ਦੀਪਕ ਕਪੂਰ, ਸੰਜੀਵ ਖੰਨਾ ਅਤੇ ਕਨਿਕਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ


author

Baljeet Kaur

Content Editor

Related News