ਬ੍ਰਿਟਿਸ਼ ਜਨਾਨੀ ਨਾਲ ਹੋਈ ਛੇੜਛਾੜ ਨੇ ਲਿਆ ਨਵਾਂ ਮੋੜ, ਖੁਦ ਨੂੰ ਪੀੜਤ ਦੱਸਣ ਵਾਲੀ ਸੀ ਨਸ਼ੇ 'ਚ ਧੁੱਤ (ਵੀਡੀਓ)

Tuesday, Oct 20, 2020 - 10:00 AM (IST)

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਬ੍ਰਿਟਿਸ਼ ਨਾਗਰਿਕ ਦੇ ਨਾਲ ਹੋਈ ਛੇੜਛਾੜ ਦੇ ਮਾਮਲੇ 'ਚ ਅੱਜ ਇਕ ਨਵਾਂ ਮੋੜ ਆ ਗਿਆ ਹੈ। ਦੋਸ਼ੀਆਂ ਦੇ ਪਰਿਵਾਰ ਸਾਹਮਣੇ ਆਇਆ ਅਤੇ ਉਨ੍ਹਾਂ ਨੇ ਬ੍ਰਿਟਿਸ਼ ਜਨਾਨੀ ਸਾਹਿਬਾ ਕੌਰ 'ਤੇ ਘਟਨਾ ਦੇ ਸਮੇਂ ਖ਼ੁਦ ਨਸ਼ੇ 'ਚ ਧੁੱਤ ਹੋਣ ਦੇ ਦੋਸ਼ ਲਗਾਏ ਅਤੇ ਕਿਹਾ ਕਿ ਜੋ ਵੀ ਉਹ ਦੋਸ਼ ਲਗਾ ਰਹੀ ਹੈ ਉਹ ਸਾਰੇ ਝੂਠੇ ਹਨ।

ਇਹ ਵੀ ਪੜ੍ਹੋ : ਜੁਆਰੀਆਂ ਨੂੰ ਫੜ੍ਹਨ ਗਈ ਪੁਲਸ ਨਾਲ ਹੋਈ ਵੱਡੀ ਵਾਰਦਾਤ, ਇੰਝ ਬਚੀ ਜਾਨ

ਰੋਹਿਤ ਸ਼ਰਮਾ ਅਤੇ ਵਿਸ਼ਾਖਾ ਸ਼ਰਮਾ ਦਾ ਦੋਸ਼ ਸੀ ਕਿ ਉਹ ਆਪਣੇ ਪਰਿਵਾਰ ਅਤੇ ਭੈਣਾਂ ਦੇ ਨਾਲ ਰੈਸਟੋਰੈਂਟ 'ਚ ਗਏ ਹੋਏ ਸਨ, ਜਿੱਥੇ ਉਨ੍ਹਾਂ ਦੇ ਪਤੀਆਂ ਵਲੋਂ ਕਿਸੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। 10 ਅਕਤੂਬਰ ਘਟਨਾ ਦੀ ਰਾਤ ਲਗਭਗ 11:30 ਵਜੇ ਦੇ ਸਾਹਿਬਾ ਆਪਣੇ ਮੰਗੇਤਰ ਸੁਮਿਤ ਸਿੰਘ ਦੇ ਨਾਲ ਆਈ ਸੀ ਅਤੇ ਉਸ ਨੇ ਉੱਥੇ ਖੜੇ ਨੌਜਵਾਨ ਨਾਲ ਵੀ ਝਗੜਾ ਕੀਤਾ। ਉਨ੍ਹਾਂ ਦੇ ਪਰਿਵਾਰ ਦੇ ਮੁੰਡੇ ਉਥੇ ਖੜੇ ਸਨ, ਜਿਨ੍ਹਾਂ ਦੇ ਨਾਲ ਜਨਾਨੀ ਖੁਦ ਕਮੈਂਟ ਕਰ ਰਹੀ ਸੀ। ਤਾਲਾਬੰਦੀ ਦੌਰਾਨ ਬ੍ਰਿਟਿਸ਼ ਜਨਾਨੀ ਭਾਰਤ ਆਈ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਸਨੇ ਆਪਣੇ ਪਤੀ 'ਤੇ ਪਿਸਤੌਲ ਦੀ ਨੋਕ 'ਤੇ ਜਬਰ-ਜ਼ਿਨਾਹ ਦਾ ਵੀ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ : ਗਰਭ ਅਵਸਥਾ ਦੌਰਾਨ ਅਨੁਸ਼ਕਾ ਦੇ ਚਿਹਰੇ 'ਤੇ ਆਇਆ ਵੱਖਰਾ ਨੂਰ, ਵੇਖੋ ਤਸਵੀਰਾਂ

ਪੀੜਤ ਪਰਿਵਾਰਾਂ ਨੇ ਕਿਹਾ ਕਿ ਪੁਲਸ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰਵਾਏ ਤਾਂ ਹੀ ਹਰ ਚੀਜ਼ ਸਾਫ਼ ਹੋ ਜਾਵੇਗੀ ਅਤੇ ਉਨ੍ਹਾਂ 'ਤੇ ਲੱਗੇ ਦੋਸ਼ ਝੂਠੇ ਪਾਏ ਜਾਣਗੇ। ਉਥੇ ਹੀ ਦੂਜੇ ਪਾਸੇ ਬ੍ਰਿਟਿਸ਼ ਜਨਾਨੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਬੁਰਾ ਵਿਹਾਰ ਹੋਇਆ ਹੈ, ਜੋ ਕਿ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੈ।


author

Baljeet Kaur

Content Editor

Related News