ਅੰਮ੍ਰਿਤਸਰ ’ਚ ਬਲੈਕ ਤੇ ਵ੍ਹਾਈਟ ਫੰਗਸ ਦੇ ਸਾਹਮਣੇ ਆਏ 2 ਹੋਰ ਨਵੇਂ ਮਾਮਲੇ, 1 ਮਰੀਜ਼ ਦੀ ਮੌਤ

Wednesday, Jun 02, 2021 - 10:00 AM (IST)

ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੇ ਲਗਾਤਾਰ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਬਲੈਕ ਅਤੇ ਵ੍ਹਾਈਟ ਫੰਗਸ ਦੇ ਵੀ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ ਬਲੈਕ ਅਤੇ ਵ੍ਹਾਈਟ ਫੰਗਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ’ਚ 33 ਮਰੀਜ਼ ਬਲੈਕ ਫ਼ੰਗਸ ਦੇ ਮਾਮਲੇ ਰਿਪੋਰਟ ਹੋ ਚੁੱਕੇ ਹਨ, ਜਦੋਂਕਿ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਮਰੀਜ਼ ਤੰਦਰੁਸਤ ਹੋ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਪੱਟੀ ਗੈਂਗਵਾਰ : ਕੈਨੇਡਾ ਰਹਿੰਦੇ ਲੰਡਾ ਨੇ ਸੁਪਾਰੀ ਦੇ ਕੇ ਗੈਂਗਸਟਰਾਂ ਤੋਂ ਕਰਵਾਇਆ ਸੀ ਨੌਜਵਾਨਾਂ ਦਾ ਕਤਲ

ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬਲੈਕ ਫੰਗਸ ਯੂਕਰ ਮਾਇਕੋਸਿਸ ਅਤੇ ਵ੍ਹਾਇਟ ਫੰਗਸ ਤੋਂ ਪੀੜਤ ਮਰੀਜ਼ ਰਿਪੋਰਟ ਹੋਏ ਹਨ। ਇਹ ਦੋਵੇਂ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹਨ। ਕੋਰੋਨਾ ਦੀ ਲਪੇਟ ’ਚ ਆਉਣ ਦੇ ਬਾਅਦ ਉਹ ਬਲੈਕ ਫੰਗਸ ਦੀ ਲਪੇਟ ’ਚ ਆ ਗਏ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਬਲੈਕ ਫੰਗਸ ਦੇ ਇਲਾਵਾ ਵ੍ਹਾਇਟ ਫੰਗਸ ਦਾ ਇਕ ਮਰੀਜ਼ ਅੰਮ੍ਰਿਤਸਰ ’ਚ ਰਿਪੋਰਟ ਹੋਇਆ ਹੈ। ਅਸੀਂ ਸਾਰੇ ਨਿੱਜੀ ਹਸਪਤਾਲਾਂ ਨੂੰ ਸਪੱਸ਼ਟ ਕਿਹਾ ਕਿ ਫੰਗਸ ਇੰਫੈਕਸ਼ਨ ਤੋਂ ਪੀੜਤ ਹਰ ਮਰੀਜ਼ ਦੀ ਜਾਣਕਾਰੀ ਉਨ੍ਹਾਂ ਨੂੰ ਰਿਪੋਰਟ ਕਰਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਲੱਗੇ ਨਵਜੋਤ ਸਿੱਧੂ ਦੀ 'ਗੁੰਮਸ਼ੁਦਗੀ' ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 50,000 ਰੁਪਏ ਦਾ ਇਨਾਮ


rajwinder kaur

Content Editor

Related News