ਅੰਮ੍ਰਿਤਸਰ ’ਚ ਤੇਜ਼ੀ ਨਾਲ ਵੱਧਣ ਲੱਗਾ ਬਲੈਕ ਫੰਗਸ ਦਾ ਖ਼ਤਰਾ, ਹੁਣ ਤੱਕ 15 ਮਾਮਲਿਆਂ ਦੀ ਹੋਈ ਪੁਸ਼ਟੀ, 3 ਦੀ ਮੌਤ

Wednesday, May 26, 2021 - 10:53 AM (IST)

ਅੰਮ੍ਰਿਤਸਰ (ਦਲਜੀਤ) - ਅੰਮ੍ਰਿਤਸਰ ’ਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ 2 ਅਤੇ ਕੋਰੋਨਾ ਮਰੀਜ਼ਾਂ ’ਚ ਬਲੈਕ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਹੁਣ ਤੱਕ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸਦੇ ਇਲਾਵਾ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਫੋ-ਬੀ ਇੰਜੈਕਸ਼ਨ ਨਹੀਂ ਮਿਲ ਰਹੇ ਹਨ। ਉਕਤ ਹਸਪਤਾਲਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ’ਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਜਾਣਕਾਰੀ ਅਨੁਸਾਰ ਪਹਿਲਾਂ ਕੋਰੋਨਾ ਵਾਇਰਸ ਲੋਕਾਂ ਨੂੰ ਡਰਾ ਰਿਹਾ ਸੀ ਪਰ ਇਕ ਦਮ ਤੋਂ ਹੀ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅੰਮ੍ਰਿਤਸਰ ਦੇ ਲੋਕਾਂ ’ਚ ਹੋਰ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ’ਚ ਬਲੈਕ ਫੰਗਸ ਦੇ ਦੋ ਅਤੇ ਨਵੇਂ ਮਰੀਜ਼ ਰਿਪੋਰਟ ਹੋਏ ਹਨ। ਦੋਵੇਂ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ ਹਨ। ਬੀਤੇ ਸੋਮਵਾਰ ਨੂੰ ਡਾਕਟਰਾਂ ਨੇ ਕੋਰੋਨਾ ਇਨਫ਼ੈਕਟਿਡ 5 ਮਰੀਜ਼ਾਂ ਦੇ ਸੈਂਪਲ ਲਈ ਸਨ। ਸ਼ੱਕ ਹੈ ਕਿ ਇਹ ਬਲੈਕ ਫੰਗਸ ਦਾ ਸ਼ਿਕਾਰ ਹਨ। ਅਜਿਹੇ ’ਚ ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਇਨ੍ਹਾਂ ’ਚੋਂ ਇਕ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆ ਗਈ ਸੀ, ਜਦੋਂਕਿ ਦੋ ਦੀ ਅੱਜ ਆਈ ਹੈ। ਦੋਵਾਂ ਦੀ ਉਮਰ 60 ਤੋਂ ਜ਼ਿਆਦਾ ਹੈ। ਹੁਣ ਤੱਕ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਕੁਲ 15 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 3 ਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਰਾਹਤ ਭਰੀ ਗੱਲ ਇਹ ਹੈ ਕਿ ਬਲੈਕ ਫੰਗਸ ਦੇ ਇਲਾਜ ’ਚ ਵਰਤੋਂ ਹੋਣ ਵਾਲਾ ਐਫੋ-ਬੀ ਇੰਜੈਕਸ਼ਨ ਹੁਣ ਗੁਰੂ ਨਾਨਕ ਦੇਵ ਹਸਪਤਾਲ ’ਚ ਮੁਹੱਈਆ ਹੈ। ਪੰਜਾਬ ਸਰਕਾਰ ਨੇ ਇਸ ਇੰਜੈਕਸ਼ਨ ਦੀਆਂ 40 ਵੈਕਸੀਨ ਮੰਗਵਾਈਆਂ ਹਨ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੇ ਇਲਾਜ ਲਈ ਇੰਜੈਕਸ਼ਨ ਉਪਲੱਬਧ ਨਹੀਂ। ਕੁਝ ਪ੍ਰਾਈਵੇਟ ਹਸਪਤਾਲਾਂ ਨੇ ਦੱਸਿਆ ਕਿ ਇੰਜੈਕਸ਼ਨ ਨਾ ਮਿਲਣ ਕਾਰਨ ਮਰੀਜ਼ਾਂ ਦਾ ਇਲਾਜ ਕਰਨ ’ਚ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹਸਪਤਾਲਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਉਹ ਮਰੀਜ਼ਾਂ ਨੂੰ ਰੈਫ਼ਰ ਕਰਨ ਲਈ ਮਜਬੂਰ ਹਨ।

ਪੜ੍ਹੋ ਇਹ ਵੀ ਖਬਰ - ਸ਼੍ਰੀਨਗਰ ਵਿਖੇ ਟਰੱਕ ਹਾਦਸੇ ’ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਭੁੰਬਾ ਮਾਰ ਰੋਇਆ ਪਰਿਵਾਰ

ਇਕ ਮਰੀਜ਼ ਨੂੰ 50 ਦੇ ਕਰੀਬ ਲੱਗਦੇ ਹਨ ਇੰਜੈਕਸ਼ਨ
ਸੂਤਰਾਂ ਦੀ ਮੰਨੀਏ ਤਾਂ ਬਲੈਕ ਫੰਗਸ ਦੇ ਮਰੀਜ਼ਾਂ ਨੂੰ 50 ਦੇ ਕਰੀਬ ਇਲਾਜ ਦੌਰਾਨ ਇੰਜੈਕਸ਼ਨ ਲੱਗਦੇ ਹਨ ਪਰ ਇੰਜੈਕਸ਼ਨ ਨਾ ਹੋਣ ਕਾਰਨ ਕਈ ਹਸਪਤਾਲਾਂ ’ਚ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 2 ਇੰਜੈਕਸ਼ਨ ਦੀ ਕੈਟੇਗਰੀ ਹੈ। ਇਕ 1700 ਦਾ ਅਤੇ ਦੂਜਾ 5500 ਦਾ ਹੈ। ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ’ਚ ਤਾਂ ਇੰਜੈਕਸ਼ਨ ਦੀ ਸਪਲਾਈ ਹੈ ਪਰ ਪ੍ਰਾਈਵੇਟ ਹਸਪਤਾਲਾਂ ’ਚ ਸਪਲਾਈ ਨਾ ਹੋਣ ਦੇ ਕਾਰਨ ਮਰੀਜ਼ਾਂ ਦਾ ਠੀਕ ਢੰਗ ਨਾਲ ਇਲਾਜ ਨਹੀਂ ਹੋ ਪਾ ਰਿਹਾ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਜ਼ੋਨਲ ਲਾਇਸੈਂਸ ਅਥਾਰਿਟੀ ਕਰਨ ਸਚਦੇਵਾ ਨੇ ਦੱਸਿਆ ਕਿ ਟੀਕੇ ਦੀ ਭਾਰੀ ਕਿੱਲਤ ਹੈ। ਅੰਮ੍ਰਿਤਸਰ ’ਚ ਹੀ ਨਹੀਂ ਸਗੋਂ ਪੰਜਾਬ ’ਚ ਟੀਕਾ ਨਹੀਂ ਮਿਲ ਰਿਹਾ ਹੈ ਪਰ ਮਰੀਜ਼ਾਂ ਦਾ ਇਲਾਜ ਠੀਕ ਢੰਗ ਨਾਲ ਹੋ ਸਕੇ। ਇਸ ਲਈ ਨਾ ਟੇਬਲੇਟ ਦਾ ਇੰਤਜ਼ਾਮ ਕੀਤਾ ਗਿਆ ਹੈ। ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਨੂੰ ਇਕ ਇਕ ਸਟੇਪ ਭੇਜ ਦਿੱਤਾ ਗਿਆ ਹੈ ਜੋਨਲ ਲਾਇਸੈਂਸ ਅਥਾਰਿਟੀ ਅਨੁਸਾਰ ਇਕ ਸਟਰਿਪ ਦੀ ਕੀਮਤ 550 ਦੇ ਕਰੀਬ ਹੈ।

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

ਮੈਡੀਕਲ ਕਾਲਜ ’ਚ ਬਣੀ 6 ਮੈਂਬਰੀ ਸੀਨੀਅਰ ਡਾਕਟਰਾਂ ਦੀ ਟੀਮ
ਬਲੈਕ ਫੰਗਸ ਦੇ ਮਾਮਲੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ਿਆਦਾ ਸਾਹਮਣੇ ਆ ਰਹੇ ਹਨ। ਸਰਕਾਰ ਵਲੋਂ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਸਹੂਲਤ ਲਈ ਮੈਡੀਸਨ ਐੱਨਐਸਥੀਸਿਆ ਈ. ਐੱਨ. ਟੀ. ਅਤੇ ਹੋਰ ਵਿਭਾਗਾਂ ਦੇ ਮੁੱਖ ਦੀ 6 ਮੈਂਬਰਾਂ ਦੀ ਟੀਮ ਬਣਾਈ ਹੈ। ਇਹ ਟੀਮ ਮਰੀਜ਼ਾਂ ਦੀ ਜਿੱਥੇ ਨਿਗਰਾਨੀ ਕਰੇਗੀ, ਉੱਥੇ ਬਲੈਕ ਫੰਗਸ ਦੇ ਹੋਰ ਲੱਛਣ ਲੱਭਣ ਦੀ ਕੋਸ਼ਿਸ਼ ਕਰੇਗੀ। ਕਮੇਟੀ ਵਲੋਂ ਰੋਜ਼ਾਨਾ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਹੋਰ ਮੈਡੀਕਲ ਕਾਲਜਾਂ ’ਚ ਵੀ ਇਸ ਤਰ੍ਹਾਂ ਸੀਨੀਅਰ ਅਧਿਕਾਰੀਆਂ ਦੇ ਅਗਵਾਈ ’ਚ ਕਮੇਟੀ ਬਣਾਈ ਗਈ ਹੈ।

ਪੜ੍ਹੋ ਇਹ ਵੀ ਖਬਰ ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੀ SGPC, ਕੋਵਿਡ ਕੇਂਦਰਾਂ ਸਣੇ ਵੱਡੇ ਪੱਧਰ 'ਤੇ ਕੀਤੇ ਇਹ ਕਾਰਜ


rajwinder kaur

Content Editor

Related News