ਕੋਰੋਨਾ ਤੋਂ ਬਾਅਦ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਜਾਨਲੇਵਾ ਹਮਲਾ, 3 ਮਰੀਜ਼ਾਂ ਦੀ ਹੋਈ ਮੌਤ

Tuesday, May 25, 2021 - 01:46 PM (IST)

ਕੋਰੋਨਾ ਤੋਂ ਬਾਅਦ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਜਾਨਲੇਵਾ ਹਮਲਾ, 3 ਮਰੀਜ਼ਾਂ ਦੀ ਹੋਈ ਮੌਤ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਤੋਂ ਪੀੜਤ 3 ਮਰੀਜ਼ਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਰੀਜ਼ ਕੋਰੋਨਾ ਇਨਫੈਕਟਿਡ ਤਾਂ ਸਨ, ਨਾਲ ਹੀ ਬਲੈਕ ਫੰਗਸ ਦੀ ਲਪੇਟ ’ਚ ਵੀ ਆ ਗਏ। ਕੋਰੋਨਾ ਮੁਕਤੀ ਤੋਂ ਪਹਿਲਾਂ ਹੀ ਇਨ੍ਹਾਂ ਦੀ ਜਾਨ ਚੱਲੀ ਗਈ। ਬਲੈਕ ਫੰਗਸ ਯਾਨੀ ਮਿਊਕ੍ਰਮਾਈਕੋਸਿਸ ਨਾਲ ਅੰਮ੍ਰਿਤਸਰ ’ਚ ਪਹਿਲੀਆਂ 3 ਮੌਤਾਂ ਹੋਈਆਂ ਹਨ। 60 ਅਤੇ 70 ਸਾਲਾ 2 ਮਰੀਜ਼ਾਂ ਨੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਮ ਤੋੜਿਆ ਹੈ, ਜਦੋਂਕਿ 65 ਸਾਲਾ ਇਕ ਹੋਰ ਬਜ਼ੁਰਗ ਦੀ ਮੌਤ ਨਿੱਜੀ ਹਸਪਤਾਲ ’ਚ ਹੋਈ ਹੈ।

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

ਦਰਅਸਲ ਅੰਮ੍ਰਿਤਸਰ ’ਚ ਮਿਊਕ੍ਰਮਾਈਕੋਸਿਸ ਦੇ 13 ਮਰੀਜ਼ ਰਿਪੋਰਟ ਹੋਏ ਹਨ। ਸਾਰੇ ਕੋਰੋਨਾ ਇਨਫੈਕਟਿਡ ਕਾਰਨ ਹਸਪਤਾਲ ’ਚ ਦਾਖਲ ਕਰਵਾਏ ਗਏ ਅਤੇ ਹੈਵੀ ਸਟੀਰਾਈਡ ਦੀ ਵਜ੍ਹਾ ਨਾਲ ਬਲੈਕ ਫੰਗਸ ਦੀ ਲਪੇਟ ’ਚ ਆ ਗਏ, ਜਿਨ੍ਹਾਂ 3 ਲੋਕਾਂ ਦੀ ਮੌਤ ਹੋਈ ਹੈ, ਉਹ ਸ਼ੂਗਰ, ਹਾਈਪਰਟੈਂਸ਼ਨ ਬੀਮਾਰੀਆਂ ਨਾਲ ਵੀ ਪੀੜਤ ਸਨ। ਕੋਰੋਨਾ ਇਨਫੈਕਟਿਡ ਦੀ ਵਜ੍ਹਾ ਨਾਲ ਇਨ੍ਹਾਂ ਦੀ ਬੀਮਾਰੀ ਰੋਕਣ ਵਾਲੀ ਸਮਰੱਥਾ ਕਮਜ਼ੋਰ ਪੈ ਗਈ ਸੀ, ਫਿਰ ਇਨ੍ਹਾਂ ਬੀਮਾਰੀਆਂ ਦੇ ਨਾਲ ਉਹ ਬਲੈਕ ਫੰਗਸ ਦੀ ਲਪੇਟ ’ਚ ਵੀ ਆਏ ਗਏ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ’ਚ ਇਨ੍ਹਾਂ ਨੂੰ ਹਾਈ ਫਲੋ ਆਕਸੀਜਨ ਸਪੋਟ ’ਤੇ ਰੱਖਿਆ ਗਿਆ ਸੀ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ


author

rajwinder kaur

Content Editor

Related News