18 ਕੋਚਾਂ ਸਮੇਤ 3 ਦਿਨ ਲਈ ਦੌੜੇਗੀ ਅੰਮ੍ਰਿਤਸਰ-ਬਨਮਨਖੀ ਟ੍ਰੇਨ

11/11/2021 3:03:26 AM

ਅੰਮ੍ਰਿਤਸਰ(ਜਸ਼ਨ)- ਛੱਠ ਪੂਜਾ ਦੇ ਮਹਾਉਤਸਵ ਨੂੰ ਲੈ ਕੇ ਰੇਲਵੇ ਨੇ ਕਾਫੀ ਰੇਲ ਗੱਡੀਆਂ ਚਲਾਈਆਂ ਹਨ। ਇਸ ਤਹਿਤ ਛੱਠ ਪੂਜਾ ਦੇ ਬਾਅਦ ਫਿਰ ਤੋਂ ਅੰਮ੍ਰਿਤਸਰ ਤੋਂ ਬਨਮਨਖੀ ਰੂਟ ’ਤੇ ਰੇਲ ਮੁਸਾਫਰਾਂ ਦੀ ਗਿਣਤੀ ਵਿਚ ਫਿਰ ਤੋਂ ਵਾਧੇ ਦੇ ਮੱਦੇਨਜ਼ਰ ਰੇਲਵੇ ਨੇ ਅੰਮ੍ਰਿਤਸਰ ਤੋਂ ਬਨਮਨਖੀ ਵਿਚ ਫੈਸਟੀਵਲ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ। ਇਹ ਅੰਮ੍ਰਿਤਸਰ-ਬਨਮਨਖੀ ਟ੍ਰੇਨ ਨੰਬਰ-05584 13 ਨਵੰਬਰ, 17 ਨਵੰਬਰ ਅਤੇ 21 ਨਵੰਬਰ ਨੂੰ ਚਲਾਈ ਜਾਵੇਗੀ।

ਇਹ ਵੀ ਪੜ੍ਹੋ- MP ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਤੇ CM ਚੰਨੀ ਨੂੰ ਪੁੱਛੇ ਇਹ ਵੱਡੇ ਸਵਾਲ
ਰੇਲ ਮੁਸਾਫਰਾਂ ਦੀ ਡਿਮਾਂਡ ਅਨੁਸਾਰ ਹੀ ਰੇਲਵੇ ਨੇ ਇਸ ਰੇਲਗੱਡੀ ਵਿਚ 18 ਰੇਲਵੇ ਕੋਚ ਲਗਾਏ ਹਨ। ਅੰਮ੍ਰਿਤਸਰ ਤੋਂ ਬਨਮਨਖੀ ਵੱਲ ਜਾਣ ਦਾ ਸਮਾਂ ਸ਼ਾਮ 8 : 35 ਵਜੇ ਦਾ ਹੈ ਅਤੇ ਇਸ ਦੌਰਾਨ ਇਹ ਟ੍ਰੇਨ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਹੁੰਦੀ ਹੋਈ ਅਗਲੇ ਦਿਨ ਰਾਤ 12 : 30 ਵਜੇ ਬਨਮਨਖੀ ਪੁੱਜੇਗੀ। ਇਸ ਪ੍ਰਕਾਰ ਹੀ ਇਹ ਰੇਲਗੱਡੀ ਨੰਬਰ 05583 ਬਨਮਨਖੀ ਤੋਂ 12 ਨਵੰਬਰ, 16 ਨਵੰਬਰ, 20 ਨਵੰਬਰ ਨੂੰ ਸਵੇਰੇ 6 : 30 ਚੱਲੇਗੀ ਅਤੇ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਅਗਲੇ ਦਿਨ ਸਵੇਰੇ 5 ਵਜੇ ਅੰਮ੍ਰਿਤਸਰ ਵਿਚ ਆਵੇਗੀ। ਇਹ ਰੇਲਗੱਡੀ ਆਪਣੇ ਰੂਟ ਪਲਾਨ ਮੁਤਾਬਕ ਜਲੰਧਰ , ਲੁਧਿਆਣਾ, ਅੰਬਾਲਾ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਹਾਜੀਪੁਰ, ਸ਼ਾਹਪੁਰ ਪਟੋਰੀ, ਬਰੌਨੀ, ਬੇਗੂਸਰਾਏ, ਖਗਡਿਆ, ਸਹਿਰਸਾ, ਦੌਰਭ ਮੱਧੇਪੁਰਾ, ਮੁਰਲੀਗੰਜ ਆਦਿ ਰੇਲਵੇ ਸਟੇਸ਼ਨਾਂ ਤੋਂ ਹੁੰਦੀ ਹੋਈ ਬਨਮਨਖੀ ਰੇਲਵੇ ਸਟੇਸ਼ਨ ਪੁੱਜੇਗੀ ।


Bharat Thapa

Content Editor

Related News